ਆਸਟਰੇਲੀਆ ''ਚ ਸੈਲਾਨੀਆਂ ''ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਸੁਣਾਈ ਗਈ 22 ਸਾਲ ਦੀ ਸਜ਼ਾ

05/17/2017 12:41:54 PM

ਐਡੀਲੇਡ— ਆਸਟਰੇਲੀਆ ਦੇ ਸਮੁੰਦਰੀ ਤੱਟ ''ਤੇ ਦੋ ਸੈਲਾਨੀਆਂ ''ਤੇ ਹਿੰਸਕ ਹਮਲਾ ਕਰਨ ਦੇ ਦੋਸ਼ੀ ਨੂੰ ਬੁੱਧਵਾਰ ਨੂੰ 22 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। 61 ਸਾਲਾ ਰੋਮਨ ਹੇਨਜ਼ ਨੂੰ ਇਸ ਤੋਂ ਪਹਿਲਾਂ ਅਸ਼ਲੀਲਤਾ ਸਮੇਤ 6 ਮਾਮਲਿਆਂ ''ਚ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਇਲਾਵਾ 2016 ਦੌਰਾਨ ਉਸ ਨੂੰ ਦੱਖਣੀ ਆਸਟਰੇਲੀਆ ''ਚ ਦੋ ਲੜਕੀਆਂ ''ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਅਗਵਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਮਲੇ ਦੌਰਾਨ ਰੋਮਨ ਨੇ ਇਕ ਲੜਕੀ ਦਾ ਯੌਨ ਸ਼ੋਸ਼ਣ ਵੀ ਕੀਤਾ ਸੀ। ਉਸ ਨੇ ਲੜਕੀ ਦੇ ਦੋਸਤ ਦੇ ਸਿਰ ''ਤੇ ਹਥੌੜਾ ਮਾਰਨ ਤੋਂ ਪਹਿਲਾਂ ਚਾਰ ਪਹੀਆ ਵਾਹਨ ਨਾਲ ਉਸ ਨੂੰ ਕੁਚਲਣ ਦੀ ਵੀ ਕੋਸ਼ਿਸ਼ ਕੀਤੀ ਸੀ।
ਦੱਖਣੀ ਆਸਟਰੇਲੀਆ ਦੀ ਸੁਪਰੀਮ ਕੋਰਟ ਦੇ ਜੱਜ ਤਾਰਿਸ਼ ਕੇਲੀ ਨੇ ਬੁੱਧਵਾਰ ਨੂੰ ਰੋਮਨ ਹੇਨਜ਼ ਨੂੰ ਸਜ਼ਾ ਸੁਣਾਈ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਭ੍ਰਿਸ਼ਟ ਮਾਨਸਿਕਤਾ ਵਾਲਾ ਦੱਸਿਆ। ਜੱਜ ਨੇ ਬ੍ਰਾਜ਼ੀਲ ਅਤੇ ਜਰਮਨੀ ਦੀਆਂ ਔਰਤਾਂ ''ਤੇ ਹਿੰਸਕ ਹਮਲਾ ਕਰਨ ਅਤੇ ਪਹਿਲਾਂ ਦੇ ਦੋਸ਼ਾਂ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ 22 ਸਾਲ ਜੇਲ ਦੀ ਸਜ਼ਾ ਸੁਣਾਈ। ਕੋਰਟ ਦੇ ਹੁਕਮ ਮੁਤਾਬਕ ਰੋਮਨ ਨੂੰ 17 ਸਾਲ ਬਾਅਦ ਹੀ ਪੈਰੋਲ ਮਿਲ ਸਕੇਗੀ।

Tanu

This news is News Editor Tanu