ਇੰਡੋਨੇਸ਼ੀਆ ''ਚ ਵਿਰੋਧ ਪ੍ਰਦਰਸ਼ਨ ਦੌਰਾਨ ਹਿਰਾਸਤ ''ਚ ਲਏ ਗਏ 22 ਲੋਕ

09/19/2017 1:59:59 PM

ਜਕਾਰਤਾ— ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਕਮਿਊਨਿਸਟ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਝੜਪ ਦੇ ਮਾਮਲੇ ਵਿਚ ਸੋਮਵਾਰ ਦੇਰ ਰਾਤ 22 ਪ੍ਰਦਰਸ਼ਨਕਾਰੀ ਹਿਰਾਸਤ ਵਿਚ ਲਏ ਗਏ। ਮੱਧ ਜਕਾਰਤਾ ਵਿਚ ਲੀਗਲ ਐਂਡ ਫਾਊਂਡੇਸ਼ਨ ਦੇ ਬਾਹਰ ਇਕੱਠੇ ਲੱਗਭਗ 200 ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਬੀਤੇ ਦਿਨ ਹਿੰਸਕ ਝੜਪ ਵਿਚ ਪੰਜ ਪੁਲਸ ਕਰਮਚਾਰੀ ਜਖ਼ਮੀ ਹੋ ਗਏ ਸਨ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ ਕਰਮਚਾਰੀਆਂ ਉੱਤੇ ਪੱੱਥਰਬਾਜ਼ੀ ਕੀਤੀ ਅਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ । ਉਥੇ ਹੀ ਪੁਲਸ ਨੇ ਉਨ੍ਹਾਂ ਨੂੰ ਖਦੇੜਨ ਲਈ ਪਾਣੀ ਦੀਆਂ ਬੌਛਾਰਾਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ । ਰਾਸ਼ਟਰਪਤੀ ਜੋਕੋ ਵਿਡੋਡੋ ਨੇ ਝੜਪਾਂ ਤੋਂ ਬਾਅਦ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਨਤਾ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈ ਸਕਦੀ । ਉਨ੍ਹਾਂ ਨੂੰ ਕਾਨੂੰਨ ਪਰਿਵਰਤਨ ਏਜੰਸੀਆਂ ਅਨੁਸਾਰ ਚੱਲਣਾ ਚਾਹੀਦਾ ਹੈ । ਲੀਗਲ ਐਂਡ ਫਾਊਂਡੇਸ਼ਨ ਵਿਚ ਪਿਛਲੇ ਦਿਨੀਂ 1965 ਵਿਚ ਕਮਿਊਨਿਸਟ ਵਿਰੋਧੀ ਹਿੰਸਾ ਦੌਰਾਨ ਹੋਏ ਹੱਤਿਆਕਾਂਡ ਉੱਤੇ ਸੈਮੀਨਾਰ ਆਯੋਜਿਤ ਕੀਤਾ ਸੀ । 1965 ਵਿਚ ਹੋਈ ਹਿੰਸਾ ਦੌਰਾਨ ਪੰਜ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ।