ਮਿਸਰ 'ਚ ਵਾਪਰਿਆ ਸੜਕ ਹਾਦਸਾ, 22 ਲੋਕਾਂ ਦੀ ਮੌਤ

07/19/2022 3:33:09 PM

ਕਾਹਿਰਾ (ਏਜੰਸੀ)- ਮਿਸਰ ਦੇ ਦੱਖਣੀ ਸੂਬੇ ਨੇੜੇ ਮੰਗਲਵਾਰ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 33 ਹੋਰ ਜ਼ਖ਼ਮੀ ਹੋ ਗਏ। ਮਿਨੀਆ ਪ੍ਰਸ਼ਾਸਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਹਾਦਸਾ ਮੰਗਲਵਾਰ ਤੜਕੇ ਉਦੋਂ ਵਾਪਰਿਆ, ਜਦੋਂ ਇਕ ਯਾਤਰੀ ਬੱਸ ਰਾਜਧਾਨੀ ਕਾਹਿਰਾ ਨੂੰ ਦੇਸ਼ ਦੇ ਦੱਖਣੀ ਹਿੱਸੇ ਨਾਲ ਜੋੜਨ ਵਾਲੇ ਹਾਈਵੇਅ 'ਤੇ ਖੜ੍ਹੇ ਟਰੱਕ ਨਾਲ ਜਾ ਟਰਕਾਈ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਤੇਲ ਟੈਂਕਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 11 ਲੋਕਾਂ ਦੀ ਮੌਤ

ਬਿਆਨ ਮੁਤਾਬਕ ਟਰੱਕ ਡਰਾਈਵਰ ਕਾਹਿਰਾ ਤੋਂ 220 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਮਲਾਵੀ ਸ਼ਹਿਰ ਵਿਚ ਸੜਕ ਕਿਨਾਰੇ ਆਪਣੇ ਵਾਹਨ ਦੇ ਟਾਇਰ ਬਦਲ ਰਿਹਾ ਸੀ, ਉਦੋਂ ਯਾਤਰੀ ਬੱਸ ਉਸ ਨਾਲ ਟਕਰਾ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ ਕਈ ਐਂਬੂਲੈਂਸਾਂ ਨੂੰ ਘਟਨਾ ਸਥਾਨ 'ਤੇ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ: ਸਪੇਨ 'ਚ ਅੱਤ ਦੀ ਗ਼ਰਮੀ ਨੇ ਹਾਲੋਂ ਬੇਹਾਲ ਕੀਤੇ ਲੋਕ, ਲੂ ਲੱਗਣ ਕਾਰਨ 500 ਤੋਂ ਵਧੇਰੇ ਮੌਤਾਂ

 


cherry

Content Editor

Related News