ਪਾਕਿ 'ਚ ਯੂਨੀਵਰਸਿਟੀ ਦੀ ਕੰਟੀਨ 'ਚ ਇਕੱਠੇ ਬੈਠੇ ਮੁੰਡੇ-ਕੁੜੀ ਨੂੰ ਲੈ ਕੇ ਹੋਈ ਝੜਪ, 21 ਜ਼ਖ਼ਮੀ

03/17/2022 11:28:37 AM

ਲਾਹੌਰ (ਭਾਸ਼ਾ)- ਪਾਕਿਸਤਾਨ ’ਚ ਪੰਜਾਬ ਯੂਨੀਵਰਸਿਟੀ ਦੇ ਕਰੀਬ 21 ਵਿਦਿਆਰਥੀ ਇੱਥੇ ਉਸ ਸਮੇਂ ਜ਼ਖ਼ਮੀ ਹੋ ਗਏ, ਜਦੋਂ ਉਨ੍ਹਾਂ ਦੀ ਇਕ ਕੱਟੜਪੰਥੀ ਇਸਲਾਮੀ ਸੰਗਠਨ ਨਾਲ ਝੜਪ ਹੋ ਗਈ। ਸੰਗਠਨ ਨੇ ਇਕ ਮੁੰਡੇ ਤੇ ਕੁੜੀ ਦੇ ਇੱਕਠੇ ਬੈਠਣ 'ਤੇ ਇਤਰਾਜ਼ ਪ੍ਰਗਟਾਇਆ ਸੀ। 

ਇਹ ਵੀ ਪੜ੍ਹੋ: ਅਮਰੀਕੀ ਸੰਸਦ ’ਚ ਬੋਲੇ ਜੇਲੇਂਸਕੀ- 'ਸਾਨੂੰ ਹੁਣ ਤੁਹਾਡੀ ਲੋੜ ਹੈ'

ਮੰਗਲਵਾਰ ਨੂੰ ਲਿੰਗ ਅਧਿਐਨ ਵਿਭਾਗ ਦੇ ਬਾਹਰ ਇਕ ਕੰਟੀਨ ਵਿਚ ਇਕ ਕੁੜੀ ਅਤੇ ਮੁੰਡਾ ਬੈਠੇ ਹੋਏ ਸਨ, ਉਦੋਂ ਇਸਲਾਮੀ ਜਮੀਅਤ ਤੁਲਾਬਾ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਉਥੋਂ ਜਾਣ ਨੂੰ ਕਿਹਾ। ਯੂਨੀਵਰਸਿਟੀ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੋਨਾਂ ਨੇ ਅਜਿਹਾ ਕਰਨ ਤੋਂ ਮਨਾ ਕੀਤਾ, ਉਦੋਂ ਸੰਗਠਨ ਦੇ ਮੈਂਬਰਾਂ ਨੇ ਮੁੰਡੇ ਨੂੰ ਥੱਪੜ ਮਾਰ ਦਿੱਤਾ। 

ਇਹ ਵੀ ਪੜ੍ਹੋ: ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ, 4 ਮੌਤਾਂ, 90 ਤੋਂ ਵੱਧ ਲੋਕ ਜ਼ਖ਼ਮੀ

ਉਨ੍ਹਾਂ ਨੇ ਦੱਸਿਆ ਕਿ ਇਸ ’ਤੇ ਹੋਰ ਵਿਦਿਆਰਥੀਆਂ ਨੇ ਸੰਗਠਨ ਦੇ ਮੈਂਬਰਾਂ ਨੂੰ ਮੁੰਡੇ ਅਤੇ ਕੁੜੀ ਨੂੰ ਪ੍ਰੇਸ਼ਾਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਝੜਪ ਹੋ ਗਈ। ਪੁਲਸ ਨੇ ਦੱਸਿਆ ਕਿ ਸਿਰ ਵਿਚ ਸੱਟ ਲੱਗਣ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ 2 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਲੁਟੇਰੇ ਨੇ ਗੋਲੀ ਮਾਰ ਕੀਤਾ ਪੰਜਾਬੀ ਸਟੋਰ ਮਾਲਕ ਦਾ ਕਤਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry