ਇਰਾਕ ਦੀ ਜੇਲ ਵਿਚੋਂ 21 ਆਈ.ਐਸ. ਅੱਤਵਾਦੀ ਜੇਲ ਤੋੜ ਕੇ ਫਰਾਰ

12/13/2018 6:43:48 PM

ਬਗਦਾਦ (ਭਾਸ਼ਾ)- ਇਰਾਕ ਵਿਚ ਕੈਦ ਇਸਲਾਮਿਕ ਸਟੇਟ (ਆਈ.ਐਸ.) ਦੇ 21 ਅੱਤਵਾਦੀ ਜੇਲ ਤੋੜ ਕੇ ਭੱਜ ਗਏ। ਸੁਰੱਖਿਆ ਫੋਰਸਾਂ ਨੇ ਇਨ੍ਹਾਂ ਵਿਚੋਂ 15 ਨੂੰ ਫੜ ਲਿਆ ਹੈ। ਬਾਕੀ 6 ਦੀ ਭਾਲ ਜਾਰੀ ਹੈ। ਅੱਤਵਾਦੀ ਜੇਲ ਤੋੜਣ ਵਿਚ ਕਿਵੇਂ ਕਾਮਯਾਬ ਹੋਏ, ਇਸ ਦੀ ਜਾਂਚ ਚੱਲ ਰਹੀ ਹੈ। ਕੁਰਦਿਸ਼ ਸੁਰੱਖਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰੀ ਇਰਾਕ ਦੇ ਸੈਮੀ-ਆਟੋਨੋਮਸ ਖੇਤਰ ਕੁਰਦਿਸ਼ ਦੇ ਸੁਲੇਮਾਨੀਆ ਸ਼ਹਿਰ ਨੇੜੇ ਸਥਿਤ ਸੋਸਾ ਜੇਲ ਵਿਚ ਆਈ.ਐਸ. ਦੇ ਇਹ ਅੱਤਵਾਦੀ ਕੈਦ ਸਨ। ਬੁੱਧਵਾਰ ਦੇਰ ਰਾਤ ਆਈ.ਐਸ. ਦੇ ਅੱਤਵਾਦੀ ਜੇਲ ਤੋੜ ਕੇ ਭੱਜ ਗਏ। ਇਸ ਘਟਨਾ ਤੋਂ ਬਾਅਦ ਸੁਰੱਖਿਆ ਫੋਰਸ ਤੁਰੰਤ ਹਰਕਤ ਵਿਚ ਆ ਗਏ।

ਸੁਰੱਖਿਆ ਫੋਰਸ ਨੇ ਫਰਾਰ ਅੱਤਵਾਦੀਆਂ ਵਿਚੋਂ 6 ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ। ਬਾਕੀ ਫਰਾਰ ਅੱਤਵਾਦੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਆਈ.ਐਸ. ਖਿਲਾਫ ਕੀਤੀ ਗਈ ਕਾਰਵਾਈ ਦੌਰਾਨ ਫੜਿਆ ਸੀ। ਸੋਸਾ ਜੇਲ ਨੂੰ ਇਰਾਕ ਵਿਚ ਸਭ ਤੋਂ ਸੁਰੱਖਿਅਤ ਜੇਲਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸਾਲ 2014 ਤੋਂ ਸੁਰੱਖਿਆ ਫੋਰਸਾਂ ਅਤੇ ਆਈ.ਐਸ. ਵਿਚਾਲੇ ਸੰਘਰਸ਼ ਜਾਰੀ ਹੈ। ਇਕ ਸਮੇਂ ਆਈ.ਐਸ. ਦਾ ਇਕ ਤਿਹਾਈ ਇਰਾਕੀ ਖੇਤਰ 'ਤੇ ਕਬਜ਼ਾ ਸੀ।

Sunny Mehra

This news is Content Editor Sunny Mehra