ਕੋਰੋਨਾ ਵਾਇਰਸ ਕਾਰਨ 2020 ਟੋਕੀਓ ਓਲੰਪਿਕ ਖੇਡਾਂ ਇਕ ਸਾਲ ਲਈ ਹੋਈਆਂ ਮੁਲਤਵੀ

03/24/2020 6:19:06 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਹੋਣ ਵਾਲੀਆਂ ਖੇਡ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਹੋ ਚੁੱਕੀਆਂ ਹਨ। ਲੋਕਾਂ ਦੀ ਨਜ਼ਰ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਤੇ ਬਣੀ ਹੋਈ ਸੀ। ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਮੁਤਾਬਕ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਇਕ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਆਈ. ਓ. ਸੀ. ਪ੍ਰਧਾਨ ਥਾਮਸ ਬਾਕ ਨੂੰ ਓਲੰਪਿਕ ਖੇਡਾਂ ਇਕ ਸਾਲ ਲਈ ਮੁਲਤਵੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ 'ਤੇ ਆਈ. ਓ. ਸੀ. ਨੇ ਸਹਿਮਤੀ ਜਤਾ ਦਿੱਤੀ ਹੈ।

ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਆਬੇ ਕੋਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਸਾਹਮਣੇ ਥਾਮਸ ਬਾਕ ਦੇ ਨਾਲ ਗੱਲਬਾਤ ਵਿਚ ਟੋਕੀਓ ਓਲੰਪਿਕ ਖੇਡਾਂ ਨੂੰ ਇਕ ਸਾਲ ਦੇ ਲਈ ਮੁਲਤਵੀ ਕਰਨ ਦੀ ਪੇਸਕਸ਼ ਕਰਨਗੇ। ਜਾਪਾਨ ਦੇ ਸਰਕਾਰੀ ਟੈਲੀਵਿਜ਼ਨ ਐੱਨ. ਐੱਚ. ਕੇ. ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਬੇ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜੇਕਰ ਟੋਕੀਓ 2020 ਖੇਡਾਂ ਵਿਚ ਸਾਰੇ ਦੇਸ਼ ਅਤੇ ਖਿਡਾਰੀ ਹਿੱਸਾ ਨਹੀਂ ਲੈ ਸਕੇ ਤਾਂ ਉਸ ਨੂੰ ਮੁਲਤਵੀ ਕਰਨਾ ਸਹੀ ਹੋਵੇਗਾ।

Ranjit

This news is Content Editor Ranjit