2010 ਇਤਿਹਾਸ ਦਾ ਸਭ ਤੋਂ ਜ਼ਿਆਦਾ ਗਰਮ ਦਹਾਕਾ: ਸੰਯੁਕਤ ਰਾਸ਼ਟਰ

12/03/2019 5:51:40 PM

ਮੈਡ੍ਰਿਡ- ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਮੌਜੂਦਾ ਦਹਾਕਾ ਇਤਿਹਾਸ ਵਿਚ ਸਭ ਤੋਂ ਗਰਮ ਦਹਾਕਾ ਹੋਵੇਗਾ। ਸੰਯੁਕਤ ਰਾਸ਼ਟਰ ਨੇ ਇਹ ਗੱਲ ਸਾਲਾਨਾ ਅੰਕੜੇ ਜਾਰੀ ਕਰਨ ਦੌਰਾਨ ਕਹੀ, ਜਿਸ ਵਿਚ ਉਹਨਾਂ ਤਰੀਕਿਆਂ 'ਤੇ ਜ਼ੋਰ ਦਿੱਤਾ ਗਿਆ, ਜਿਸ ਵਿਚ ਜਲਵਾਯੂ ਪਰਿਵਰਤਨ ਮਨੁੱਖ ਨੂੰ ਉਸ ਦੇ ਅਨੁਸਾਰ ਢਾਲਣ ਦੀ ਮਨੁੱਖ ਦੀ ਸਮਰਥਾ ਨੂੰ ਪਿਛੇ ਛੱਡ ਰਹੇ ਹਨ।

ਵਿਸ਼ਵ ਮੌਸਮ ਸੰਗਠਨ (ਡਬਲਿਊ.ਐਮ.ਓ.) ਨੇ ਕਿਹਾ ਕਿ ਅਜੇ ਤੱਕ ਇਸ ਸਾਲ ਗਲੋਬਲ ਤਾਪਮਾਨ ਉਦਯੋਗਿਕ ਔਸਤ ਨਾਲ 1.1 ਡਿਗਰੀ ਸੈਲਸੀਅਸ ਤੋਂ ਉਪਰ ਹੈ। ਇਸ ਨਾਲ 2019 ਹੁਣ ਤੱਕ ਦਰਜ ਤਿੰਨ ਸਭ ਤੋਂ ਗਰਮ ਸਾਲਾਂ ਵਿਚ ਸ਼ਾਮਲ ਹੋਣ ਦੀ ਰਾਹ 'ਤੇ ਹੈ। ਡਬਲਿਊ.ਐਮ.ਓ. ਨੇ ਕਿਹਾ ਕਿ ਈਂਧਨ ਨੂੰ ਬਾਲਣ, ਭਵਨ ਬਣਾਉਣ, ਫਸਲ ਉਗਾਉਣ ਤੇ ਸਮਾਨ ਦੀ ਢੁਆਈ ਜਿਹੇ ਕਾਰਜਾਂ ਨਾਲ ਹੋਣ ਵਾਲੇ ਉਤਸਰਜਨ ਦੇ ਕਾਰਨ 2019 ਵਾਤਾਵਰਣ ਕਾਰਬਨ ਡੈਨਸਿਟੀ ਦਾ ਰਿਕਾਰਡ ਤੋੜਨ ਜਾ ਰਿਹਾ ਹੈ, ਜਿਸ ਦੇ ਕਾਰਨ ਤਾਪਮਾਨ ਵਿਚ ਵਾਧਾ ਹੋਵੇਗਾ। ਗ੍ਰੀਨਹਾਊਸ ਗੈਸਾਂ ਦੇ ਚੱਲਦੇ ਨਿਕਾਸੀ ਕਰਕੇ ਮਹਾਸਾਗਰਾਂ ਦਾ ਤਾਪਮਾਨ ਸਭ ਤੋਂ ਉਚ ਪੱਧਰ 'ਤੇ ਹੈ। ਦੁਨੀਆ ਦੇ ਸਮੁੰਦਰ ਹੁਣ 150 ਸਾਲ ਪਹਿਲਾਂ ਦੀ ਤੁਲਨਾ ਵਿਚ ਇਕ ਚੌਥਾਈ ਜ਼ਿਆਦਾ ਜ਼ਹਿਰੀਲੇ ਹਨ, ਜਿਸ ਨਾਲ ਮਹੱਤਵਪੂਰਨ ਸਮੁੰਦਰੀ ਪਰੀਸਥੀਤਿਕ ਤੰਤਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ, ਜਿਸ 'ਤੇ ਅਰਬਾਂ ਲੋਕ ਭੋਜਨ ਤੇ ਨੌਕਰੀਆਂ ਲਈ ਨਿਰਭਰ ਕਰਦੇ ਹਨ।

ਬੀਤੇ ਅਕਤੂਬਰ ਵਿਚ ਸਮੁੰਦਰ ਦਾ ਔਸਤ ਪੱਧਰ ਆਪਣੇ ਸਭ ਤੋਂ ਉਚੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਵਿਚ 12 ਮਹੀਨੇ ਵਿਚ ਗ੍ਰੀਨਲੈਂਡ ਦੀ ਬਰਫ ਦੀ ਚਾਦਰ ਤੋਂ ਵੱਖ ਹੋਣ ਵਾਲੀ 329 ਅਰਬ ਟਨ ਬਰਫ ਨੇ ਭੂਮਿਕਾ ਨਿਭਾਈ। ਪਿਛਲੇ ਚਾਰ ਦਹਾਕਿਆਂ ਵਿਚ ਹਰੇਕ ਪਿਛਲੇ ਤੋਂ ਜ਼ਿਆਦਾ ਗਰਮ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਦੇ ਪਹਿਲੇ ਅੱਧੇ ਹਿੱਸੇ ਵਿਚ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ ਦੇ ਅਖੀਰ ਤੱਕ ਮੌਸਮ ਵਿਚ ਬਦਲਾਅ ਦੇ ਚੱਲਦੇ ਆਪਣੇ ਘਰ ਛੱਡਣ ਵਾਲਿਆਂ ਦੀ ਗਿਣਤੀ 2.2 ਕਰੋੜ ਤੱਕ ਪਹੁੰਚ ਸਕਦੀ ਹੈ।

Baljit Singh

This news is Content Editor Baljit Singh