ਪਾਕਿਸਤਾਨ 'ਚ ਦੋ ਆਈ.ਐਸ. ਅੱਤਵਾਦੀ ਢੇਰ

06/20/2019 3:17:43 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਅੱਤਵਾਦ ਰੋਕੂ ਫੋਰਸਾਂ ਨੇ ਪੰਜਾਬ ਸੂਬੇ ਦੇ ਮੁਲਤਾਨ ਸ਼ਹਿਰ ਨੇੜੇ ਇਸਲਾਮਿਕ ਸਟੇਟ (ਆਈ.ਐਸ.) ਦੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਐਨਫੋਰਸਮੈਂਟ ਏਜੰਸੀਆਂ ਇਕ ਅਮਰੀਕੀ ਨਾਗਰਿਕ ਦੇ ਅਗਵਾ ਸਣੇ ਅੱਤਵਾਦ ਦੇ ਕਈ ਮਾਮਲਿਆਂ ਵਿਚ ਇਨ੍ਹਾਂ ਦੋਹਾਂ ਅੱਤਵਾਦੀਆਂ ਦੀ ਭਾਲ ਕਰ ਰਹੇ ਸਨ। ਅਮਰੀਕੀ ਨਾਗਰਿਕ ਨੂੰ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਸਥਿਤ ਉਸ ਦੀ ਰਿਹਾਇਸ਼ ਤੋਂ ਅਗਸਤ 2011 ਵਿਚ ਅਗਵਾ ਕੀਤਾ ਗਿਆ ਸੀ। ਉਹ ਪਾਕਿਸਤਾਨ ਵਿਚ ਜਨਵਰੀ 2015 ਵਿਚ ਅਮਰੀਕੀ ਡਰੋਨ ਹਮਲੇ ਵਿਚ ਇਕ ਇਤਾਲਵੀ ਸਹਾਇਤਾਕਰਮੀ ਨੂੰ ਢੇਰ ਕਰ ਦਿੱਤਾ। ਅੱਤਵਾਦ ਰੋਕੂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਅਸਫਲ ਕਰ ਦਿੱਤੀ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਤਿੰਨ ਹੋਰ ਅੱਤਵਾਦੀ ਭੱਜ ਗਏ। ਬੁਲਾਰੇ ਨੇ ਦੱਸਿਆ ਕਿ ਅੱਤਵਾਦੀ ਆਈ.ਐਸ. ਨਾਲ ਸਬੰਧਿਤ ਸਨ ਅਤੇ ਉਹ ਅਗਵਾ ਅਤੇ ਕਤਲ ਸਣੇ ਕਈ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸਨ।

Sunny Mehra

This news is Content Editor Sunny Mehra