ਪਾਕਿਸਤਾਨ: ਜਹਾਜ਼ ਹਾਦਸੇ ਵਿਚ 2 ਪਾਇਲਟਾਂ ਦੀ ਮੌਤ

01/12/2020 3:25:32 PM

ਸਾਦਿਕਾਬਾਦ(ਏ.ਐਨ.ਆਈ.)- ਫੈਡਰਲ ਵਿਭਾਗ ਦੇ ਪਲਾਂਟ ਪ੍ਰੋਟੈਕਸ਼ਨ ਯੂਨਿਟ ਨਾਲ ਸਬੰਧਤ ਇਕ ਜਹਾਜ਼ ਦੇ ਤਕਨੀਕੀ ਖਰਾਬੀ ਕਾਰਨ ਕਰੈਸ਼ ਹੋਣ ਕਾਰਨ ਦੋ ਪਾਇਲਟਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਜਹਾਜ਼ ਰਾਹੀਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਸੀ। ਇਸ ਦੀ ਜਾਣਕਾਰੀ ਪਾਕਿਸਤਾਨੀ ਮੀਡੀਆ ਵਲੋਂ ਦਿੱਤੀ ਗਈ ਹੈ।

ਦੁਨੀਆ ਨਿਊਜ਼ ਦੀ ਰਿਪੋਰਟ ਮੁਤਾਬਕ ਜ਼ਿਲਾ ਪ੍ਰਸ਼ਾਸਨ ਵੱਲੋਂ ਜਹਾਜ਼ ਨੂੰ ਖੇਤਾਂ ਵਿਚ ਰੇਗਿਸਤਾਨੀ ਟਿੱਡੀਆਂ ਦੇ ਹਮਲੇ ਤੋਂ ਬਚਾਅ ਲਈ ਕੀਟਨਾਸ਼ਕਾਂ ਦੇ ਛਿੜਕਾਅ ਲਈ ਬੁਲਾਇਆ ਗਿਆ ਸੀ। ਸ਼ੁਰੂਆਤੀ ਜਾਂਚ ਵਿਚ ਦੱਸਿਆ ਕਿ ਗਿਆ ਕਿ ਹਾਦਸਾ ਤਕਨੀਕੀ ਖਾਮੀ ਕਾਰਨ ਵਾਪਰਿਆ ਹੈ। ਪੁਲਸ ਤੇ ਬਚਾਅ ਕਰਮਚਾਰੀ ਘਟਨਾ ਦੀ ਜਾਂਚ ਕਰਨ ਲਈ ਮੌਕੇ 'ਤੇ ਪਹੁੰਚੇ ਤੇ ਦੋਵਾਂ ਪਾਇਲਟਾਂ ਸ਼ੋਇਬ ਮਲਿਕ ਤੇ ਫਵਾਦ ਬੱਟ ਦੀਆਂ ਲਾਸ਼ਾਂ ਬਰਾਮਦ ਕੀਤੀਆਂ। 7 ਜਨਵਰੀ ਨੂੰ ਮੀਆਂਵਾਲੀ ਦੇ ਐਮ.ਐਮ. ਆਲਮ ਬੇਸ ਦੇ ਕੋਲ ਇਕ ਸਿਖਲਾਈ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ ਪਾਕਿਸਤਾਨ ਏਅਰ ਫੋਰਸ ਦੇ 2 ਪਾਇਲਟਾਂ ਦੀ ਮੌਤ ਹੋ ਗਈ।


Baljit Singh

Content Editor

Related News