2 ਵਿਅਕਤੀਆਂ ਵੱਲੋਂ 26 ਸਾਲਾਂ ਵਿਦਿਆਰਥੀ ਨੂੰ ਅਗਵਾਹ ਕਰ ਕੀਤਾ ਜਿਨਸੀ ਸੋਸ਼ਣ

02/18/2018 5:36:10 AM

ਲੰਡਨ — ਇਕ 26 ਸਾਲਾਂ ਬਲੈਕ(ਕਾਲੇ ਰੰਗ ਦੇ) ਵਿਦਿਆਰਥੀ ਨੂੰ ਹੋਲਟ ਰੋਡ, ਕੈਨਸਿੰਗਟਨ ਨੇੜੇ 2 ਵਿਅਕਤੀਆਂ ਵੱਲੋਂ ਅਗਵਾਹ ਕਰ ਲਿਆ ਜਦੋਂ ਉਹ ਰੋਡ ਕਰਾਸ ਕਰ ਦੂਜੀ ਸਾਈਡ ਜਾ ਰਿਹਾ ਸੀ, ਤਾਂ ਉਦੋਂ 2 ਵਿਅਕਤੀਆਂ ਨੇ ਉਸ ਨੂੰ ਚਾਕੂ ਦਿਖਾ ਕੇ ਬੈਂਕ 'ਚੋਂ ਬੈਂਕ ਕਢਾਉਣ ਲਈ ਕਿਹਾ, ਉਸ ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਉਨ੍ਹਾਂ 2 ਵਿਅਕਤੀਆਂ ਨੂੰ ਆਪਣੇ ਪਰਸ 'ਚ ਪਏ ਸਿਰਫ 30 ਪਾਊਂਡ ਦੇਣ ਬਾਰੇ ਕਿਹਾ ਸੀ ਪਰ ਉਹ ਦੋਵੇਂ ਵਿਅਕਤੀ 1000 ਪਾਊਂਡ ਦੀ ਮੰਗ ਕਰ ਰਹੇ ਸਨ ਜਿਸ ਕਾਰਨ ਉਹ ਉਸ ਨੂੰ ਬੈਂਕ ਜਾਣ ਕੇ ਪੈਸੇ ਕਢਾਉਣ ਲਈ ਮਜ਼ਬੂਰ ਕਰ ਰਹੇ ਹਨ। ਪਰ ਉਸ ਵੱਲੋਂ ਅਜਿਹਾ ਨਾ ਕਰਨ 'ਤੇ ਉਸ ਨੂੰ ਹੋਲਟ ਰੋਡ ਨੇੜੇ ਤੋਂ ਅਗਵਾਹ ਕਰ ਲਿਆ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਸ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਉਨ੍ਹਾਂ ਵਿਅਕਤੀਆਂ ਨੇ ਉਸ ਨੂੰ ਅਗਵਾਹ ਕਰ ਲਿਆ ਗਿਆ, ਜਿੱਥੇ ਉਸ ਦਾ ਨੰਗਾ ਕਰ ਉਸ ਦਾ ਜਿਨਸੀ ਸੋਸ਼ਣ ਕੀਤਾ ਗਿਆ ਅਤੇ ਚਾਕੂ ਨਾਲ ਉਸ ਦੇ ਸਰੀਰ 'ਤੇ ਕੱਟ ਲਾਏ ਗਏ। ਇਹ ਸਭ ਕੁਝ ਹੋਣ ਬਾਅਦ ਉਸ ਦਾ ਸਾਰਾ ਸਮਾਨ ਚੋਰੀ ਕਰ ਲਿਆ ਗਿਆ ਅਤੇ ਜਿਸ ਤੋਂ ਬਾਅਦ ਉਹ ਦੋਵੇਂ ਦੋਸ਼ੀ ਉਥੋਂ ਫਰਾਰ ਹੋ ਗਏ। ਚੋਰੀ ਕੀਤੇ ਸਮਾਨ 'ਚ ਉਸ ਦਾ ਫੋਨ, ਪੈਸੇ ਅਤੇ ਏ. ਟੀ. ਐੱਮ. ਕਾਰਡ ਸੀ।

PunjabKesari


ਉਸ ਵਿਦਿਆਰਥੀ ਵੱਲੋਂ ਜਦੋਂ ਪੁਲਸ ਨੂੰ ਆਪਣੇ ਬਿਆਨ ਦਿੱਤੇ ਗਏ। ਜਿਸ ਤੋਂ ਬਾਅਦ ਉਨ੍ਹਾਂ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਕਿਉਂਕਿ ਜਦੋਂ ਉਹ ਵਿਅਕਤੀ ਇਸ ਵਿਦਿਆਰਥੀ ਨੂੰ ਅਗਵਾਹ ਕਰ ਰਹੇ ਸੀ ਅਤੇ ਰੋਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਉਨ੍ਹਾਂ ਦੀ ਪਛਾਣ ਕਰ ਲਈ ਗਈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਲੀ ਥੋਮਸ (35) ਵੱਜੋਂ ਅਤੇ ਜਿਓਵਾਨੀ ਮਰਸੁਰੀ (32) ਵੱਜੋਂ ਕੀਤੀ ਗਈ ਜਿਨ੍ਹਾਂ 'ਤੇ ਪਹਿਲਾਂ ਵੀ ਕਈ ਮਾਮਲਿਆਂ 'ਚ ਜੇਲ ਦੀ ਸਜ਼ਾ ਕੱਟ ਕੇ ਬਾਹਰ ਆਏ ਹਨ। ਪੁਲਸ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਇਨ੍ਹਾਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫੱੜੇ ਜਾਣ ਇਨ੍ਹਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।


Related News