2 ਕਰੋੜ ਦੀ ਜੀ-ਵੈਗਨ ਦੇ ਵਿਅਕਤੀ ਨੇ ਉਡਵਾਏ ਪਰਖੱਚੇ, ਦੇਖੋ ਵੀਡੀਓ

12/26/2019 1:20:58 AM

ਮਾਸਕੋ (ਏਜੰਸੀ)- ਰੂਸ ਦੇ ਇਕ ਅਰਬਪਤੀ ਇਗੋਰ ਮੋਰੋਜ ਦੇ ਨਾਂ ਨਾਲ ਇਕ ਵਿਅਕਤੀ ਨੇ ਇਸ ਸਮੱਸਿਆ ਨਾਲ ਨਜਿੱਠਣ ਦਾ ਵੱਖਰਾ ਰਸਤਾ ਅਪਣਾਇਆ। ਉਸ ਨੂੰ ਆਪਣੀ ਦੋ ਕਰੋੜ ਦੀ ਕਾਰ 'ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਇਸ ਕਾਰ ਅਤੇ ਕਾਰ ਕੰਪਨੀ ਤੋਂ ਬਦਲਾ ਲੈਣ ਲਈ 1000 ਫੁੱਟ ਦੀ ਉਚਾਈ ਤੋਂ ਕਾਰ ਸੁਟਵਾ ਦਿੱਤੀ। ਇਸ ਲਈ ਬਕਾਇਦਾ ਕਾਰ ਨੂੰ ਹੈਲੀਕਾਪਟਰ 'ਤੇ ਲੱਦ ਕੇ ਉਚਾਈ 'ਤੇ ਲਿਜਾਇਆ ਗਿਆ ਅਤੇ ਫਿਰ ਉਥੋਂ ਜ਼ਮੀਨ 'ਤੇ ਸੁੱਟ ਦਿੱਤੀ ਗਈ। ਮਜ਼ੇਦਾਰ ਗੱਲ ਇਹ ਹੈ ਕਿ ਕਾਰ ਦੇ ਮਾਲਕ ਰੂਸੀ ਬਲਾਗਰ ਇਗੋਰ ਮੋਰੋਜ ਨੇ ਇਸ ਪੂਰੇ ਘਟਨਾਕ੍ਰਮ ਦਾ ਪ੍ਰੋਫੈਸ਼ਨਲ ਵੀਡੀਓ ਵੀ ਬਣਵਾਇਆ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਜਦੋਂ ਇਗੋਰ ਨੇ ਫੈਸਲਾ ਕੀਤਾ ਕਿ ਉਹ ਆਪਣੀ ਦੋ ਕਰੋੜ ਰੁਪਏ ਦੀ ਮਰਸਡੀਜ਼ ਏ.ਐਮ.ਜੀ. ਜੀ63 ਤੋਂ ਥੱਕ ਗਿਆ ਹੈ ਤਾਂ ਉਸ ਨੇ ਸੋਚਿਆ ਕਿ ਇਸ ਨੂੰ 1000 ਫੁੱਟ ਦੀ ਉਚਾਈ ਤੋਂ ਡਿੱਗਣਾ ਸਭ ਤੋਂ ਚੰਗਾ ਹੱਲ ਹੋਵੇਗਾ। ਇਗੋਰ ਮੋਰੋਜ ਨੇ ਇਸ ਐਸ.ਯੂ.ਵੀ. ਨੂੰ ਇਕ ਹੈਲੀਕਾਪਟਰ 'ਤੇ ਬੰਨ੍ਹ ਕੇ 1000 ਫੁੱਟ ਦੀ ਉਚਾਈ ਤੱਕ ਉਡਾਉਣ ਦਾ ਫੈਸਲਾ ਕੀਤਾ ਅਤੇ ਉਥੋਂ ਇਸ ਨੂੰ ਸੁਟਵਾ ਦਿੱਤਾ। ਬਲਾਗਰ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੇ 7 ਮਿੰਟ ਦਾ ਇਕ ਵੀਡੀਓ ਵੀ ਬਣਵਾਇਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Sunny Mehra

This news is Content Editor Sunny Mehra