9 ਮਹੀਨਿਆਂ ਦੀ ਮਾਸੂਮ ਨਾਲ ਬਲਾਤਕਾਰ ਤੇ ਵੀਡੀਓ ਬਣਾਉਣ ਦੇ ਮਾਮਲੇ ''ਚ 2 ਦੋਸ਼ੀ ਕਰਾਰ

10/11/2018 8:55:35 PM

ਮੈਮਫਿਸ— ਟੈਨੇਸੀ ਦੇ 2 ਨੌਜਵਾਨਾਂ ਨੂੰ ਇਕ 9 ਮਹੀਨਿਆਂ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਤੇ ਉਸ 'ਤੇ ਕੀਤੇ ਇਸ ਜਿਨਸੀ ਹਮਲੇ ਦੀ ਵੀਡੀਓ ਬਣਾਉਣ ਦਾ ਦੋਸ਼ੀ ਪਾਇਆ ਗਿਆ ਹੈ। ਸ਼ੈਲਬੀ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਨਰਲ ਆਫਿਸ ਵਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਕਿ ਇਨ੍ਹਾਂ ਦੋਸ਼ੀਆਂ ਬਾਰੇ ਪੁਲਸ ਨੂੰ 2016 'ਚ ਸ਼ਿਕਾਇਤ ਮਿਲੀ ਸੀ, ਜਦੋਂ ਬੱਚੀ ਦੀ ਮਾਂ ਨੇ ਇਕ ਵੀਡੀਓ ਦੇਖੀ, ਜੋ ਕਿ ਬੱਚੀ 'ਤੇ ਜਿਨਸੀ ਹਮਲੇ ਦੌਰਾਨ ਬਣਾਈ ਗਈ ਸੀ। ਇਸ ਤੋਂ ਬਾਅਦ ਬੱਚੀ ਦੀ ਮਾਂ ਨੇ ਵੀਡੀਓ ਦੇਖ ਕੇ ਦੋਸ਼ੀਆਂ ਦੀ ਪਛਾਣ ਕਰ ਲਈ।

ਇਕ ਪੱਤਰਕਾਰ ਏਜੰਸੀ ਵਲੋਂ ਮਾਮਲੇ ਸਬੰਧੀ ਦਿੱਤੀ ਰਿਪੋਰਟ 'ਚ ਕਿਹਾ ਗਿਆ ਹੈ ਕਿ 19 ਸਾਲਾ ਇਸੀਆਹ ਡੀਕਾਨ ਹਾਈਸ ਤੇ 22 ਸਾਲਾ ਡੈਰੀਸ ਜੁਮੇਰ ਆਈਸ 'ਤੇ ਮੰਗਲਵਾਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਤੇ ਉਨ੍ਹਾਂ ਨੂੰ ਬੱਚੀ ਦਾ ਹਿੰਸਕ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਕਿ ਹਾਈਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਤੇ ਆਈਸ ਵੀਡੀਓ ਬਣਾ ਰਿਹਾ ਸੀ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਹਾਈਸ ਨੇ ਬੱਚੀ ਦਾ ਹਿੰਸਕ ਸਰੀਰਕ ਸ਼ੋਸ਼ਣ ਕੀਤਾ। ਆਈਸ 'ਤੇ ਵੀ ਬੱਚੀ ਦੇ ਸਰੀਰਕ ਸ਼ੋਸ਼ਣ 'ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ।


Related News