ਕਰੂਜ਼ ਜਹਾਜ਼ ਦੇ ਚਾਲਕ ਦਲ ਦੇ 2 ਭਾਰਤੀ ਮੈਂਬਰ ਕੋਰੋਨਾਵਾਇਰਸ ਤੋਂ ਪੀਡ਼ਤ

02/12/2020 9:30:43 PM

ਟੋਕੀਓ - ਜਾਪਾਨ ਦੇ ਤੱਟ 'ਤੇ ਖਡ਼ੇ ਕਰੂਜ਼ ਜਹਾਜ਼ ਡਾਇਮੰਡ ਪਿ੍ਰੰਸੈਸ 'ਤੇ ਮੌਜੂਦ ਚਾਲਕ ਦਲ ਦੇ ਭਾਰਤੀ ਮੈਂਬਰਾਂ ਵਿਚੋਂ 2 ਦੇ ਨਮੂਨੇ ਜਾਂਚ ਵਿਚ ਕੋਰੋਨਾਵਾਇਰਸ ਤੋਂ ਪਾਜ਼ਟਿਵ ਪਾਏ ਗਏ ਹਨ। ਜਾਪਾਨ ਸਥਿਤ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜਾਪਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿਚ ਸਵਾਰ 174 ਲੋਕ ਕੋਰੋਨਾਵਾਇਰਸ ਤੋਂ ਪੀਡ਼ਤ ਹਨ। ਕਰੂਜ਼ 'ਤੇ 3,711 ਲੋਕ ਸਵਾਰ ਹਨ। ਪਿਛਲੇ ਹਫਤੇ ਦੀ ਸ਼ੁਰੂਆਤ ਵਿਚ ਜਾਪਾਨ ਦੇ ਤੱਟ 'ਤੇ ਪਹੁੰਚਿਆ ਸੀ।

ਜਹਾਜ਼ ਤੋਂ ਹਾਂਗਕਾਂਗ ਵਿਚ ਉਤਰਣ ਵਾਲੇ ਇਕ ਯਾਤਰੀ ਦੇ ਕੋਰੋਨਾਵਾਇਰਸ ਤੋਂ ਪੀਡ਼ਤ ਹੋਣ ਦੀ ਪੁਸ਼ਟੀ ਤੋਂ ਬਾਅਦ ਜਾਪਾਨ ਦੇ ਕਰੂਜ਼ ਨੂੰ ਤੱਟ 'ਤੇ ਹੀ ਰੋਕ ਦਿੱਤਾ ਹੈ। ਜਹਾਜ਼ 'ਤੇ ਕੁਲ 1387 ਭਾਰਤੀ ਮੌਜੂਦ ਹਨ, ਜਿਨ੍ਹਾਂ ਵਿਚ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਲ ਹਨ। ਦੂਤਘਰ ਨੇ ਇਕ ਬਿਆਨ ਵਿਚ ਆਖਿਆ ਕਿ ਕੋਰੋਨਾਵਾਇਰਸ ਦੇ ਸ਼ੱਕ ਵਿਚ ਜਾਪਾਨੀ ਅਧਿਕਾਰੀਆਂ ਨੇ ਜਹਾਜ਼ ਨੂੰ 19 ਫਰਵਰੀ, 2020 ਤੋਂ  ਹੀ ਵੱਖ ਰੱਖਿਆ ਹੋਇਆ ਹੈ। ਉਸ ਨੇ ਆਖਿਆ ਕਿ ਅਜੇ ਤੱਕ ਚਾਲਕ ਦਲ ਦੇ 2 ਭਾਰਤੀ ਮੈਂਬਰਾਂ ਸਮੇਤ 174 ਲੋਕਾਂ ਦੇ ਕੋਰੋਨਾਵਾਇਰਸ ਤੋਂ ਪੀਡ਼ਤ ਹੋਣ ਦੀ ਪੁਸ਼ਟੀ ਹੋਈ ਹੈ।
 


Khushdeep Jassi

Content Editor

Related News