ਚੀਨ ''ਚ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ ਅਤੇ 17 ਲਾਪਤਾ

03/16/2019 9:00:37 AM

ਤੈਊਆਨ, (ਭਾਸ਼ਾ)— ਚੀਨ ਦੇ ਉੱਤਰੀ ਸੂਬੇ ਸ਼ਾਂਸੀ 'ਚ ਜ਼ਮੀਨ ਖਿਸਕਣ ਕਾਰਨ ਘਰ ਢਹਿ ਗਏ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 17 ਲੋਕ ਲਾਪਤਾ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਲੀਂਫੇਨ ਸ਼ਹਿਰ ਦੇ ਜਾਓਲਿੰਗ 'ਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਸ਼ਾਮ 6.10 ਵਜੇ ਇਹ ਘਟਨਾ ਵਾਪਰੀ। ਜ਼ਮੀਨ ਖਿਸਕਣ ਕਾਰਨ ਦੋ ਰਿਹਾਇਸ਼ੀ ਘਰ ਅਤੇ ਇਕ ਸਿਨੇਮਾ ਘਰ ਢਹਿ ਗਿਆ।
ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਮਲਬੇ 'ਚੋਂ ਹੁਣ ਤਕ 13 ਲੋਕਾਂ ਨੂੰ ਬਚਾਇਆ ਗਿਆ ਹੈ, ਹਾਲਾਂਕਿ ਦੋ ਲੋਕ ਮਰੇ ਹੋਏ ਮਿਲੇ। ਇਸ ਹਾਦਸੇ 'ਚ 17 ਲੋਕ ਲਾਪਤਾ ਹੋ ਗਏ , ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਤਕਰੀਬਨ 600 ਤੋਂ ਵਧੇਰੇ ਲੋਕਾਂ 'ਚ ਸ਼ਾਮਲ ਸਰਵਜਨਕ ਸੁਰੱਖਿਆ ਅਧਿਕਾਰੀ, ਹਥਿਆਰਬੰਦ ਪੁਲਸ, ਐਮਰਜੈਂਸੀ ਅਤੇ ਮੈਡੀਕਲ ਕਰਮਚਾਰੀ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ।