ਪਾਕਿ ''ਚ 2 ਚੀਨੀ ਨਾਗਰਿਕ ਅਗਵਾ

05/25/2017 1:36:20 AM

ਇਸਲਾਮਾਬਾਦ—ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਕੁਝ ਬੰਦੂਕਧਾਰੀਆਂ ਨੇ ਚੀਨ ਦੇ 2 ਨਾਗਰਿਕਾਂ ਨੂੰ ਬੁੱਧਵਾਰ ਅਗਵਾ ਕਰ ਲਿਆ। ਇਨ੍ਹਾਂ ਵਿਚੋਂ ਇਕ ਔਰਤ ਵੀ ਸ਼ਾਮਲ ਹੈ। ਮੌਕੇ 'ਤੇ ਮੌਜੂਦ ਲੋਕਾਂ ਵਲੋਂ ਦੱਸਣ ਮੁਤਾਬਕ ਅਗਵਾਕਾਰਾਂ ਨੇ ਤਿੰਨ ਵਿਅਕਤੀਆਂ ਨੂੰ ਅਗਵਾ ਕੀਤਾ ਸੀ ਪਰ ਇਕ ਵਿਅਕਤੀ ਅਗਵਾਕਾਰਾਂ ਦੇ ਚੁੰਗਲ ਵਿਚੋਂ ਬਚ ਨਿਕਲਿਆ।