2 ਬੱਸਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, 17 ਲੋਕਾਂ ਦੀ ਦਰਦਨਾਕ ਮੌਤ

02/29/2024 10:47:22 AM

ਤੇਗੁਸੀਗਾਲਪਾ (ਵਾਰਤਾ)- ਪੱਛਮੀ ਹੋਂਡੂਰਾਸ ਦੇ ਕੋਪਨ ਵਿਭਾਗ ਵਿੱਚ ਸੈਨ ਜੁਆਨ ਡੇ ਓਪੋਆ ਨਗਰਪਾਲਿਕਾ ਵਿੱਚ ਬੁੱਧਵਾਰ ਨੂੰ 2 ਬੱਸਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 14 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਚਾਰ ਦੀ ਹਾਲਤ ਗੰਭੀਰ ਹੈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਥਿਆਰਬੰਦ ਬਲਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ, "ਸਿਪਾਹੀ ਅਤੇ ਫਾਇਰ ਫਾਈਟਰ ਇਸ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।"

ਇਹ ਵੀ ਪੜ੍ਹੋ: UK ਸਰਕਾਰ ਨੇ ਦਿੱਤੀ ਚੇਤਾਵਨੀ- ਭਾਰਤ ’ਚ ਅੱਤਵਾਦੀ ਹਮਲੇ ਦਾ ਖ਼ਤਰਾ

ਅਧਿਕਾਰੀਆਂ ਨੇ ਕਿਹਾ ਕਿ ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਦੋਵੇਂ ਬੱਸਾਂ ਮੱਧਮ ਰਫ਼ਤਾਰ ਨਾਲ ਯਾਤਰਾ ਕਰ ਰਹੀਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਇੱਕ ਵੱਡੀ ਬੱਸ, ਜਿਸ ਵਿਚ ਸਿਰਫ ਉਸ ਦਾ ਡਰਾਈਵਰ ਅਤੇ ਇੱਕ ਸਹਾਇਕ ਨੂੰ ਸਵਾਰ ਸਨ, ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਨੂੰ ਛੱਡਣ ਤੋਂ ਬਾਅਦ ਓਕੋਟੇਪੇਕ ਵਿਭਾਗ ਦੇ ਆਗੁਆ ਕੈਲੀਏਂਟੇ ਸ਼ਹਿਰ ਤੋਂ ਵਾਪਸ ਆ ਰਹੀ ਸੀ, ਜਦੋਂ ਕਿ ਦੂਜੀ ਛੋਟੀ ਬੱਸ ਲੈਮਪੀਰਾ-ਸਾਂਤਾ ਰੋਜ਼ਾ ਰੂਟ ਨੂੰ ਕਵਰ ਕਰ ਰਹੀ ਸੀ ਅਤੇ ਯਾਤਰੀਆਂ ਨਾਲ ਭਰੀ ਹੋਈ ਸੀ। ਸਾਰੇ ਜ਼ਖ਼ਮੀ ਅਤੇ ਮ੍ਰਿਤਕ ਛੋਟੀ ਬੱਸ ਵਿੱਚ ਸਫ਼ਰ ਕਰ ਰਹੇ ਸਨ ਅਤੇ ਹੋਂਡੂਰਾਨ ਦੇ ਨਿਵਾਸੀ ਹਨ, ਜਦੋਂਕਿ ਵੱਡੀ ਬੱਸ ਖਾਲੀ ਸੀ। ਹੋਂਡੂਰਾਸ ਦੇ ਰਾਸ਼ਟਰਪਤੀ ਜ਼ੀਓਮਾਰਾ ਕਾਸਤਰੋ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬਣ ਦੀ ਮੌਤ, ਪਹਿਲਾਂ ਟਰੱਕ ਨੇ ਮਾਰੀ ਟੱਕਰ ਫਿਰ ਕਾਰ ਨੇ ਦਰੜਿਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

cherry

This news is Content Editor cherry