ਕੋਰੋਨਾ ਦਾ ਪਹਿਲਾ ਮਾਮਲਾ ਵੁਹਾਨ ਦੇ ਜੰਤੁ ਬਾਜ਼ਾਰ 'ਚ ਇਕ ਮਹਿਲਾ ਵਿਕਰੇਤਾ ਦਾ ਸੀ : ਅਧਿਐਨ

11/19/2021 6:50:35 PM

ਨਿਊਯਾਰਕ-ਕੋਵਿਡ-19 ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ 'ਚ ਇਕ ਥੋਕ ਫੂਡ ਮਾਰਕਿਟ ਬਾਜ਼ਾਰ 'ਚ ਇਕ ਮਹਿਲਾ ਸਮੁੰਦਰੀ ਭੋਜਨ ਵਿਰਕੇਤਾ ਦਾ ਸੀ, ਨਾ ਕਿ ਇਕ ਅਕਾਊਂਟੇਂਟ ਦਾ। ਇਕ ਨਵੇਂ ਅਧਿਐਨ 'ਚ ਇਹ ਗੱਲ ਕਹੀ ਗਈ ਹੈ ਜਿਸ ਨਾਲ ਖਤਰਨਾਕ ਬੀਮਾਰੀ ਦੀ ਸ਼ੁਰੂਆਤ ਦੀ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਜਾਂਚ ਨਾਲ ਸੰਬੰਧਿਤ ਸ਼ੁਰੂਆਤੀ ਕਾਲਕ੍ਰਮ ਗਲਤ ਸਾਬਤਾ ਹੋ ਸਕਦਾ ਹੈ। ਨਿਊਯਾਰਕ ਟਾਈਮਜ਼ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਅਧਿਐਨ ਰਿਪੋਰਟ 'ਚ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਜਨਰਲ ਨਰਵਣੇ ਨੇ ਇਜ਼ਰਾਈਲ 'ਚ ਤਾਇਨਾਤ ਭਾਰਤੀ ਸ਼ਾਂਤੀ ਫੌਜੀਆਂ ਨਾਲ ਕੀਤੀ ਗੱਲਬਾਤ

ਵੁਹਾਨ ਸ਼ਹਿਰ ਉਹ ਥਾਂ ਹੈ ਜਿਥੇ ਕੋਰੋਨਾ ਵਾਇਰਸ ਪਹਿਲੀ ਵਾਰ 2019 'ਚ ਸਾਹਮਣੇ ਆਇਆ ਸੀ ਜੋ ਮਹਾਮਾਰੀ 'ਚ ਬਦਲ ਗਿਆ। ਸਾਇੰਸ ਜਨਰਲ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਅਧਿਐਨ 'ਚ ਐਰੀਜ਼ੋਨਾ ਯੂਨੀਵਰਸਿਟੀ 'ਚ ਵਾਤਾਵਰਣ ਅਤੇ ਵਿਕਾਸ ਜੀਵ ਵਿਗਿਆਨ ਦੇ ਮੁੱਖ ਮਾਇਕਲ ਵੋਰੋਬੇ ਨੇ ਕਿਹਾ ਕਿ ਅਕਾਊਂਟੇਂਟ ਨੂੰ ਵਿਆਪਕ ਰੂਪ ਨਾਲ ਕੋਵਿਡ-19 ਪੀੜਤ ਪਹਿਲਾ ਵਿਅਕਤੀ ਮੰਨਿਆ ਜਾਂਦਾ ਸੀ ਜਿਸ ਨੇ ਕਿਹਾ ਸੀ ਕਿ ਉਸ ਦੇ ਪਹਿਲੇ ਲੱਛਣ 16 ਦਸੰਬਰ ਨੂੰ ਦਿਖਾਈ ਦਿੱਤੇ। ਅਧਿਐਨ 'ਚ ਕਿਹਾ ਗਿਆ ਹੈ ਕਿ ਉਸ ਦੇ (ਅਕਾਊਂਟੇਂਟ) ਲੱਛਣ ਵੁਹਾਨ ਬਾਜ਼ਾਰ 'ਚ ਕੰਮ ਕਰਨ ਵਾਲੇ ਲੋਕਾਂ ਨਾਲ ਜੁੜੇ ਕਈ ਮਾਮਲਿਆਂ ਤੋਂ ਬਾਅਦ ਸਾਹਮਣੇ ਆਏ, ਜਿਥੇ 11 ਦਸੰਬਰ ਨੂੰ ਬੀਮਾਰੀ ਦੀ ਸ਼ੁਰੂਆਤ ਨਾਲ ਇਕ ਮਹਿਲਾ ਸਮੁੰਦਰੀ ਭੋਜਨ ਵਿਕਰੇਤਾ ਨਾਲ ਸੰਬੰਧਿਤ ਮਾਮਲਾ ਪਹਿਲਾ ਮਾਮਲਾ ਬਣ ਗਿਆ।

ਇਹ ਵੀ ਪੜ੍ਹੋ : ਰੋਮਾਨੀਆ 'ਚ ਹਥਿਆਰਾਂ ਦੀ ਫੈਕਟਰੀ 'ਚ ਧਮਾਕਾ, 4 ਲੋਕਾਂ ਦੀ ਮੌਤ

ਵਿਸ਼ਵ ਸਿਹਤ ਸੰਗਠਨ ਵੱਲੋਂ ਚੁਣੇ ਗਏ ਮਹਾਮਾਰੀ ਜਾਂਚਕਰਤਾਵਾਂ 'ਚੋਂ ਇਕ ਸਮੇਤ ਕਈ ਮਾਹਿਰਾਂ ਨੇ ਕਿਹਾ ਕਿ ਵੋਰੋਬੇ ਦੀ ਜਾਂਚ ਵਧੀਆ ਹੈ ਅਤੇ ਕੋਵਿਡ ਦਾ ਪਹਿਲਾ ਮਾਮਲਾ ਸੰਭਾਵਨਾ ਨਾਲ ਸਮੁੰਦਰੀ ਭੋਜਨ ਵਿਕਰੇਤਾ ਨਾਲ ਜੁੜਿਆ ਮਾਮਲਾ ਹੋ ਸਕਦਾ ਹੈ। ਜਨਵਰੀ 'ਚ, ਡਬਲਯੂ.ਐੱਚ.ਓ. ਵੱਲੋਂ ਚੁਣੇ ਗਏ ਖੋਜਕਰਤਾਵਾਂ ਨੇ ਚੀਨ ਦਾ ਦੌਰਾ ਕੀਤਾ ਸੀ ਅਤੇ ਉਸ ਅਕਾਊਂਟੇਂਟ ਨਾਲ ਗੱਲ ਕੀਤੀ ਸੀ ਜਿਸ ਨੂੰ ਦਸੰਬਰ 'ਚ ਕੋਰੋਨਾ ਵਾਇਰਸ ਸੰਬੰਧੀ ਲੱਛਣ ਹੋਏ ਸਨ। ਇਨ੍ਹਾਂ ਖੋਜਕਰਤਾਵਾਂ ਵੱਲੋਂ ਮਾਰਚ 2021 'ਚ ਰਿਪੋਰਟ 'ਚ ਅਕਾਊਂਟੇਂਟ ਨਾਲ ਜੁੜੇ ਮਾਮਲੇ ਨੂੰ ਪਹਿਲਾ ਮਾਮਲਾ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ ਨਾਲ ਕੀਤੀ ਮੁਲਾਕਾਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar