ਘਰ 'ਚੋਂ ਮਿਲਿਆ 19 ਸਾਲ ਪੁਰਾਣਾ ਮੋਬਾਇਲ, ਆਨ ਕੀਤਾ ਤਾਂ 70 ਫੀਸਦੀ ਚਾਰਜ ਸੀ ਬੈਟਰੀ

08/25/2019 9:57:05 PM

ਲੰਡਨ (ਏਜੰਸੀ)- ਫੀਚਰ ਫੋਨ ਦਾ ਜ਼ਮਾਨਾ ਲਗਭਗ ਜਾ ਚੁੱਕਾ ਹੈ ਬਹੁਤ ਘੱਟ ਲੋਕ ਹਨ ਜੋ ਅੱਜ ਫੀਚਰ ਫੋਨ ਦੀ ਵਰਤੋਂ ਕਰਦੇ ਹਨ। ਸਾਰੇ ਸਮਾਰਟਫੋਨ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਨ੍ਹੀਂ ਦਿਨੀਂ ਨੋਕੀਆ ਦਾ ਫੀਚਰ ਫੋਨ 3310 ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਦਰਅਸਲ, ਇੰਗਲੈਂਡ ਦੇ ਏਲੇਸਮੇਰੇ ਟਾਪੂ 'ਤੇ ਰਹਿਣ ਵਾਲੇ ਕੇਵਿਨ ਮੂਡੀ ਨੂੰ ਘਰ ਵਿਚ 19 ਸਾਲ ਪੁਰਾਣਾ ਨੋਕੀਆ 3310 ਮੋਬਾਇਲ ਮਿਲਿਆ। ਉਨ੍ਹਾਂ ਨੇ ਸਵਿਚ ਆਨ ਕੀਤਾ ਤਾਂ ਦੇਖਿਆ ਕਿ ਉਹ ਇੰਨੇ ਸਾਲਾਂ ਬਾਅਦ ਵੀ 70 ਫੀਸਦੀ ਚਾਰਜ ਸੀ।

ਕੇਵਿਨ ਮੂਡੀ ਕੰਸਟਰੱਕਸ਼ਨ ਦੇ ਕੰਮ ਨਾਲ ਜੁੜੇ ਹੋਏ ਹਨ। ਉਹ ਇੰਗਲੈਂਡ ਦੇ ਐਲਸਮੇਰੇ ਪੋਰਟ ਸ਼ਹਿਰ ਵਿਚ ਰਹਿੰਦੇ ਹਨ। ਬੀਤੇ ਦਿਨੀਂ ਕੇਵਿਨ ਆਪਣੇ ਘਰ ਵਿਚ ਇਕ ਚਾਬੀ ਲੱਭ ਰਹੇ ਸਨ। ਇਕ ਦਰਾਜ ਵਿਚ ਉਨ੍ਹਾਂ ਨੂੰ ਪੁਰਾਣਾ ਨੋਕੀਆ 3310 ਮੋਬਾਈਲ ਫੋਨ ਮਿਲਿਆ। ਫੋਨ ਆਫ ਸੀ। ਕੇਵਿਨ ਦੱਸਦੇ ਹਨ ਕਿ ਉਹ ਇਸ ਫੋਨ ਨੂੰ ਭੁੱਲ ਵੀ ਚੁੱਕੇ ਸਨ। ਜਿਥੋਂ ਤੱਕ ਕਿ ਉਨ੍ਹਾਂ ਨੂੰ ਯਾਦ ਹੈ ਉਨ੍ਹਾਂ ਨੇ 19 ਸਾਲ ਪਹਿਲਾਂ ਇਹ ਫੋਨ ਖਰੀਦਿਆ ਸੀ।
ਦਿਲਚਸਪ ਗੱਲ ਇਹ ਰਹੀ ਕਿ ਜਦੋਂ ਕੇਵਿਨ ਨੇ ਫੋਨ ਦੇਖਿਆ ਤਾਂ ਉਨ੍ਹਾਂ ਨੇ ਫੋਨ ਨੂੰ ਆਨ ਕੀਤਾ ਅਤੇ ਦੇਖਿਆ ਕਿ ਉਸ ਦੀ ਬੈਟਰੀ 70 ਪਰਸੈਂਟ ਚਾਰਜ ਸੀ। ਇਹ ਅਸਲ ਵਿਚ ਹੈਰਾਨ ਕਰਨ ਵਾਲਾ ਮਾਮਲਾ ਹੈ। ਵੈਸੇ ਨੋਕੀਆ 3310 ਦੀ ਪਰਫਾਰਮੈਂਸ ਦੀ ਦੁਨੀਆ ਕਾਇਲ ਹੈ। ਜਾਣਕਾਰੀ ਲਈ ਦੱਸ ਦਈਏ ਕਿ ਨੋਕੀਆ ਨੇ ਸਾਲ 2000 ਵਿਚ ਇਹ ਫੋਨ ਲਾਂਚ ਕੀਤਾ ਸੀ।

Sunny Mehra

This news is Content Editor Sunny Mehra