ਯੁਗਾਂਡਾ ''ਚ ਕੁਦਰਤ ਦਾ ਕਹਿਰ, ਭਾਰੀ ਮੀਂਹ ਕਾਰਨ 18 ਮੌਤਾਂ

04/23/2019 10:35:13 PM

ਕੰਪਾਲਾ— ਪੂਰਬੀ ਯੁਗਾਂਡਾ ਦੇ 2 ਜ਼ਿਲਿਆਂ 'ਚ ਸਾਰੀ ਰਾਤ ਹੋਈ ਵਰਖਾ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਯੁਗਾਂਡਾ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬਸੋਗਾ ਦੇ ਉੱਤਰੀ ਖੇਤਰ ਦੇ ਪੁਲਸ ਬੁਲਾਰੇ ਮਾਈਕਲ ਕਸਾਦਾ ਨੇ ਦੱਸਿਆ ਕਿ 13 ਲੋਕਾਂ ਦੀ ਮੌਤ ਕ੍ਰੇਨਡੇ ਜ਼ਿਲੇ 'ਚ ਹੋਈ ਜਦਕਿ ਪੰਜ ਹੋਰ ਲੋਕਾਂ ਦੀ ਸੋਮਵਾਰ ਰਾਤ ਨੂੰ ਕਮੁਲੀ ਜ਼ਿਲੇ 'ਚ ਮੌਤ ਹੋ ਗਈ। 

ਸ਼੍ਰੀ ਕਸਾਦਾ ਨੇ ਕਿਹਾ ਕਿ ਸੋਮਵਾਰ ਰਾਤ ਭਾਰੀ ਵਰਖਾ ਕਾਰਨ ਖੇਤਰ 'ਚ ਹੜ੍ਹ ਆ ਗਿਆ ਸੀ। ਜ਼ਿਆਦਾਤਰ ਲੋਕਾਂ ਖਾਸਕਰਕੇ ਬੱਚਿਆਂ ਦੀ ਘਰਾਂ ਦੀਆਂ ਕੰਧਾਂ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ 100 ਤੋਂ ਵਧੇਰੇ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਕਯੋਗ ਝੀਲ ਦੇ ਨੇੜੇ ਦਾ ਇਲਾਕਾ ਬਹੁਤ ਪ੍ਰਭਾਵਿਤ ਹੈ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਇਕ ਦਲ ਨੂੰ ਖੇਤਰ ਦੇ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਭੇਜਿਆ ਗਿਆ ਹੈ।

Baljit Singh

This news is Content Editor Baljit Singh