ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ''ਚ ਸ਼ਾਮਲ 18 ਚੀਨੀ ਨਾਗਰਿਕ ਗ੍ਰਿਫ਼ਤਾਰ

07/18/2021 4:55:17 PM

ਕੁਆਲਾਲੰਪੁਰ (ਬਿਊਰੋ): ਮਲੇਸੀਆ ਵਿਚ ਸੰਚਾਲਿਤ ਇਕ ਆਨਲਾਈਨ ਧੋਖਾਧੜੀ ਗਿਰੋਹ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਪੁਲਸ ਨੇ 18 ਚੀਨੀ ਨਾਗਿਰਕ ਗ੍ਰਿਫ਼ਤਾਰ ਕੀਤੇ ਹਨ। ਬੁਕੀ ਅਮਨ ਇੰਟੀਗ੍ਰਿਟੀ ਐਂਡ ਸਟੈਂਡਰਡਸ ਕੰਪਲਾਇੰਸ ਡਿਪਾਰਟਮੈਂਟ (JIPS) ਦੇ ਨਿਰਦੇਸ਼ਕ ਦਾਤੁਕ ਅਜਰੀ ਅਹਿਮਦ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਸੱਕੀ ਪਿਛਲੇ ਦੋ ਮਹੀਨੇ ਤੋਂ ਐਕਟਿਵ ਸਨ ਅਤੇ ਆਪਣੇ ਘਪਲਿਆਂ ਵਿਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਇਕ ਮਹੀਨੇ ਵਿਚ RM300,000 ਤੱਕ ਦਾ ਲਾਭ ਕਮਾਇਆ ਸੀ। 

ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਦਸੂ ਪੁਲ 'ਤੇ ਰੁੱਕਿਆ ਕੰਮ, ਚੀਨੀ ਨਾਗਰਿਕਾਂ ਸਮੇਤ ਮਾਏ ਗਏ 13 ਲੋਕ

ਉਹਨਾਂ ਨੇ ਕਿਹਾ ਕਿ ਬੁਕਿਤ ਅਮਾਨ ਅਤੇ ਕੁਆਲਾਲੰਪੁਰ ਪੁਲਸ ਵੱਲੋਂ ਆਪੇਰਾਸੀ ਪੇਲਿਕਨ ਦੇ ਤਹਿਤ ਸੰਯੁਕਤ ਛਾਪੇਮਾਰੀ ਦੌਰਾਨ ਕਈ ਕੰਪਲੈਕਸਾਂ ਤੋਂ ਸ਼ੱਕੀਆਂ ਨੂੰ ਫੜਿਆ ਗਿਆ।ਉਹਨਾਂ ਨੇ ਦੱਸਿਆ ਕਿ ਛਾਪੇ ਦੇ ਨਤੀਜੇ ਵਜੋਂ ਪੁਲਸ ਨੇ ਹੈੱਡਫੋਨ, ਕੰਪਿਊਟਰ, ਇਲੈਕਟ੍ਰਾਨਿਕ ਉਪਕਰਨ ਅਤੇ ਆਰਐੱਮ 126,000 ਨਕਦ ਸਮੇਤ ਉਹਨਾਂ ਦੀਆਂ ਗਤੀਵਿਧੀਆਂ ਦੇ ਸੰਚਾਲਨ ਲਈ ਵਰਤੇ ਗਏ ਵਿਭਿੰਨ ਉਪਕਰਨਾਂ ਨੂੰ ਜ਼ਬਤ ਕਰ ਲਿਆ ਹੈ। ਅਜਰੀ ਨੇ ਕਿਹਾ ਕਿ ਜੇਕਰ ਪੁਲਸ ਕਰਮੀਆਂ ਨੂੰ ਸਿੰਡੀਕੇਟ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਗਿਆ ਤਾਂ ਜਿਪਸ ਅੱਗੇ ਦੀ ਜਾਂਚ ਕਰੇਗਾ।


Vandana

Content Editor

Related News