ਕੋਰੋਨਾ ਆਫ਼ਤ : ਭਾਰਤ ’ਚ ਫਸੇ 173 ਆਸਟ੍ਰੇਲੀਆਈ ਬੱਚੇ, ਮਾਪੇ ਸਰਕਾਰ ਨੂੰ ਲਾ ਰਹੇ ਗੁਹਾਰ

05/09/2021 10:56:29 AM

ਸਿਡਨੀ (ਬਿਊਰੋ): ਆਸਟ੍ਰੇਲੀਆਈ ਸਰਕਾਰ ਨੇ ਭਾਰਤ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬਚਾਅ ਤਹਿਤ ਯਾਤਰਾ ਪਾਬੰਦੀ ਲਗਾਈ ਹੋਈ ਹੈ। ਇਸ ਦੌਰਾਨ ਸਦਨ ਦੀ ਇੱਕ ਪੜਤਾਲੀਆ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਭਾਰਤ ਵਿਚ ਮੌਜੂਦਾ ਸਮੇਂ 173 ਬੱਚੇ (ਆਸਟ੍ਰੇਲੀਆਈ ਨਾਬਾਲਗ ਬੱਚੇ) ਅਜਿਹੇ ਰਹਿ ਰਹੇ ਹਨ ਜੋ ਕਿ ਆਪਣੇ ਮਾਪਿਆਂ ਤੋਂ ਵਿਛੜੇ ਹਨ ਅਤੇ ਹਾਲੇ ਵੀ ਉਨ੍ਹਾਂ ਦੀ ਵਾਪਸੀ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ।

ਅਜਿਹੇ ਮਾਪੇ, ਲਗਾਤਾਰ ਫੈਡਰਲ ਸਰਕਾਰ ਕੋਲ ਗੁਹਾਰਾਂ ਲਗਾ ਰਹੇ ਹਨ ਕਿ ਜਲਦੀ ਤੋਂ ਜਲਦੀ ਸਰਕਾਰ ਕੋਈ ਕਦਮ ਚੁੱਕੇ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਕੋਲ ਵਾਪਿਸ ਲਿਆਂਦਾ ਜਾ ਸਕੇ। ਮਾਪਿਆਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਬੱਚਿਆਂ ਨੂੰ ਨਾ ਮਿਲ ਪਾਉਣ ਕਾਰਨ ਦੁਖੀ ਹਨ ਅਤੇ ਕੋਰੋਨਾ ਕਾਰਨ ਹੁਣ ਜਿਹੜੀ ਸਥਿਤੀ ਭਾਰਤ ਵਿਚ ਬਣੀ ਹੋਈ ਹੈ, ਉਸ ਨਾਲ ਉਹ ਡਰੇ ਹੋਏ ਹਨ।ਕਿਸੇ ਨੂੰ ਵੀ ਕੁਝ ਵੀ ਸਮਝ ਨਹੀਂ ਆ ਰਹੀ ਕਿ ਇਸ ਸਮੇਂ ਆਖਿਰ ਕੀ ਕੀਤਾ ਜਾਵੇ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੇ ਨੇੜੇ ਡਿੱਗ ਸਕਦੈ ਚੀਨ ਦਾ ਬੇਕਾਬੂ ਰਾਕੇਟ, ਅਗਲੇ 12 ਘੰਟੇ ਬਹੁਤ ਅਹਿਮ

ਉਂਝ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਲਾਨ ਕੀਤਾ ਹੈ ਕਿ ਅਜਿਹੇ ਲੋਕਾਂ ਲਈ ਦੇਸ਼ ਵਾਪਸੀ ਲਈ ਫਲਾਈਟਾਂ 15 ਮਈ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ‘ਕੰਤਾਸ’ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਹ ਕਿਸੇ ਵੀ ਬੱਚੇ ਨੂੰ ਫਲਾਈਟ 'ਤੇ ਆਉਣ ਦੀ ਇਜਾਜ਼ਤ ਹਾਲ ਦੀ ਘੜੀ ਤਾਂ ਨਹੀਂ ਦੇਣਗੇ। ਬਾਹਰੀ ਦੇਸ਼ਾਂ ਦੇ ਮਾਮਲਿਆਂ ਅਤੇ ਵਪਾਰ ਮੰਤਰਾਲੇ ਵਿਭਾਗ ਦੇ ਉੱਘੇ ਅਧਿਕਾਰੀ ਲਿਨੇਟ ਵੂਡ ਦਾ ਕਹਿਣਾ ਹੈ ਕਿ ਸਰਕਾਰ ਨੇ ਹਾਲ ਵਿਚ ਹੀ ਜਿਹੜੀ ‘ਰਿਪੈਟਰੀਏਸ਼ਨ ਫਲਾਈਟਾਂ’ ਦੇ ਪਲਾਨ ਦਾ ਐਲਾਨ ਕੀਤਾ ਹੈ ਉਸ ਵਿਚ ਤਾਂ ਬੱਚਿਆਂ ਲਈ ਕਿਸੇ ਵੀ ਵੱਖਰੀ ਫਲਾਈਟ ਦਾ ਕੋਈ ਜ਼ਿਕਰ ਨਹੀਂ ਹੈ ਪਰ ਅਧਿਕਾਰੀ ਹੁਣ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਇਸ ਮੁਸੀਬਤ ਦੀ ਘੜੀ ਵਿਚ ਅਜਿਹੇ ਮਾਮਲਿਆਂ ਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਇਸ ਦੇਸ਼ 'ਚ ਸਭ ਤੋਂ ਵੱਧ ਟੀਕਾਕਰਨ, ਫਿਰ ਵੀ ਕੋਰੋਨਾ ਮਾਮਲੇ ਭਾਰਤ ਨਾਲੋਂ ਵੱਧ

ਉੱਧਰ ਲੇਬਰ ਪਾਰਟੀ ਦੇ ਨੇਤਾ ਪੈਨੀ ਵੌਂਗ ਨੇ ਬ੍ਰਿਸਬੇਨ ਦੇ ਸਦਨ ਵਿਚ ਸਾਫ ਹੀ ਕਿਹਾ ਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਬਾਹਰਲੇ ਦੇਸ਼ਾਂ ਵਿਚ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਦੀ ਦੇਸ਼ ਵਾਪਸੀ ਦੀ ਕੋਈ ਚਿੰਤਾ ਹੀ ਨਹੀਂ ਹੈ ਅਤੇ ਉਹ ਸਿਰਫ ਖਾਨਾ ਪੂਰਤੀ ਕਰਕੇ ਸਮਾਂ ਲੰਘਾ ਰਹੇ ਹਨ।

ਨੋਟ- 173 ਆਸਟ੍ਰੇਲੀਆਈ ਬੱਚੇ ਆਪਣੇ ਮਾਪਿਆਂ ਤੋਂ ਬਿਨਾਂ ਭਾਰਤ 'ਚ ਫਸੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana