ਹੈਤੀ ''ਚ 17 ਅਮਰੀਕੀ ਮਿਸ਼ਨਰੀਆਂ ਨੂੰ ਕੀਤਾ ਗਿਆ ਅਗਵਾ

10/17/2021 4:23:59 PM

ਸੈਨ ਜੁਆਨ (ਏਪੀ): ਅਮਰੀਕੀ ਬੱਚਿਆਂ ਸਮੇਤ 17 ਮਿਸ਼ਨਰੀਆਂ ਦੇ ਸਮੂਹ ਨੂੰ ਸ਼ਨੀਵਾਰ ਨੂੰ ਹੈਤੀ ਵਿੱਚ ਅਗਵਾ ਕਰ ਲਿਆ ਗਿਆ। ਇਹ ਘਟਨਾ ਤੋਂ ਜਾਣੂ ਇੱਕ ਸੰਸਥਾ ਦੁਆਰਾ ਵੱਖ-ਵੱਖ ਧਾਰਮਿਕ ਮਿਸ਼ਨਾਂ ਨੂੰ ਭੇਜੇ ਗਏ ਸੰਦੇਸ਼ ਤੋਂ ਇਹ ਪਤਾ ਲੱਗਿਆ ਹੈ। ਓਹੀਓ ਵਿੱਚ ਕ੍ਰਿਸ਼ਚੀਅਨ ਏਡ ਮਿਨਸਟ੍ਰੀਜ਼ ਦੇ ਇੱਕ ਸੰਦੇਸ਼ ਮੁਤਾਬਕ, ਮਿਸ਼ਨਰੀਆਂ ਨੂੰ ਅਗਵਾ ਉਦੋਂ ਕੀਤਾ ਗਿਆ, ਜਦੋਂ ਉਹ ਇੱਕ ਯਤੀਮਖਾਨੇ ਤੋਂ ਘਰ ਪਰਤ ਰਹੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਜਦੋਂ ਛੋਟੀ ਜਿਹੀ ਬੱਚੀ ਨੇ ਹਵਾਈ ਅੱਡੇ 'ਤੇ ਸੁਰੱਖਿਆ ਗਾਰਡ ਤੋਂ ਮੰਗੀ ਇਜਾਜ਼ਤ, ਵੀਡੀਓ ਵਾਇਰਲ

ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਮਿਸ਼ਨ ਦੇ ਫੀਲਡ ਡਾਇਰੈਕਟਰ ਅਮਰੀਕੀ ਦੂਤਾਵਾਸ ਦੇ ਨਾਲ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਪਰਿਵਾਰ ਤੇ ਇਕ ਹੋਰ ਅਣਪਛਾਤੇ ਵਿਅਕਤੇ ਨੂੰ ਛੱਡ ਕੇ ਯਤੀਮਖਾਨੇ ਆਉਣ ਵਾਲੇ ਸਾਰੇ ਲੋਕਾਂ ਨੂੰ ਅਗਵਾ ਕਰ ਲਿਆ ਗਿਆ ਹੈ। ਅਜੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ। ਅਮਰੀਕੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਉਹ ਅਗਵਾ ਦੀਆਂ ਖ਼ਬਰਾਂ ਤੋਂ ਜਾਣੂ ਸਨ। ਬੁਲਾਰੇ ਨੇ ਕਿਹਾ,“ਵਿਦੇਸ਼ਾਂ ਵਿੱਚ ਅਮਰੀਕੀ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਵਿਦੇਸ਼ ਵਿਭਾਗ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ।” ਹੈਤੀ ਵਿੱਚ ਗੈਂਗ ਨਾਲ ਸੰਬੰਧਤ ਅਗਵਾ ਦੀਆਂ ਘਟਨਾਵਾਂ ਮੁੜ ਵੱਧ ਰਹੀਆਂ ਹਨ। 7 ਜੁਲਾਈ ਨੂੰ ਰਾਸ਼ਟਰਪਤੀ ਜੋਵੇਨਲ ਮੋਇਸ ਦੀ ਉਨ੍ਹਾਂ ਦੀ ਰਿਹਾਇਸ਼ 'ਤੇ ਗੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਅਗਵਾ ਦੀਆਂ ਘਟਨਾਵਾਂ ਘੱਟ ਗਈਆਂ ਸਨ।

ਪੜ੍ਹੋ ਇਹ ਅਹਿਮ ਖਬਰ - ਪਾਕਿ ਨੂੰ IMF ਨੇ ਦਿੱਤਾ ਵੱਡਾ ਝਟਕਾ, ਨਹੀਂ ਦਿੱਤਾ ਇਕ ਅਰਬ ਡਾਲਰ ਦਾ ਕਰਜ਼

Vandana

This news is Content Editor Vandana