ਨੇਪਾਲ: ਜ਼ਹਿਰੀਲੀ ਸ਼ਰਾਬ ਪੀਣ ਕਾਰਨ ਗਈ 17 ਲੋਕਾਂ ਦੀ ਜਾਨ

03/15/2020 7:23:22 PM

ਕਾਠਮੰਡੂ- ਦੱਖਣੀ ਨੇਪਾਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਦੱਖਣੀ ਨੇਪਾਲ ਦੇ ਧਨੁਸ਼ਾ ਵਿਚ ਇਹਨਾਂ ਲੋਕਾਂ ਨੇ 10 ਮਾਰਚ ਨੂੰ ਹੋਲੀ ਦੌਰਾਨ ਜ਼ਹਿਰੀਲੀ ਦੇਸੀ ਸ਼ਰਾਬ ਪੀਤੀ ਸੀ। ਜ਼ਹਿਰੀਲੀ ਸ਼ਰਾਬ ਕਾਰਨ 28 ਹੋਰ ਲੋਕ ਬੀਮਾਰ ਦੱਸੇ ਜਾ ਰਹੇ ਹਨ।

ਪੁਲਸ ਨੇ ਦੱਸਿਆ ਕਿ ਧਨੁਸ਼ਾ ਜ਼ਿਲਾ ਪੁਲਸ ਦਫਤਰ ਮੁਤਾਬਕ ਛਿਰੇਸ਼ਵਰਨਾਥ ਨਗਰਪਾਲਿਕਾ ਖੇਤਰ ਵਿਚ 13 ਤੇ ਜਨਕਪੁਰਧਾਮ ਵਿਚ ਨਗਰਪਾਲਿਕਾ-7 ਦੇ ਮੁਸਹਰੀ ਵਿਚ ਬਾਕੀ ਚਾਰ ਲੋਕਾਂ ਦੀ ਮੌਤ ਹੋਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੁਲਸ ਨੇ ਕਿਹਾ ਸੀ ਕਿ ਤਿੰਨ ਲੋਕਾਂ ਦੀ ਮੌਤ ਸ਼ੁੱਕਰਵਾਰ ਰਾਤ ਨੂੰ ਹੋਈ ਜਦਕਿ ਇਕ ਵਿਅਕਤੀ ਦੀ ਮੌਤ ਸ਼ਨੀਵਾਰ ਨੂੰ ਇਲਾਜ ਦੌਰਾਨ ਹੋਈ। ਹਾਲਾਂਕਿ 13 ਲੋਕਾਂ ਦੀ ਮੌਤ ਐਤਵਾਰ ਨੂੰ ਹੋਈ। ਇਸ ਵਿਚਾਲੇ ਪੁਲਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਦੋਸ਼ ਵਿਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


Baljit Singh

Content Editor

Related News