ਬੰਗਲਾਦੇਸ਼ 'ਚ ਸੀਮੇਂਟ ਨਾਲ ਲੱਦਿਆ ਟਰੱਕ ਪਲਟਣ ਨਾਲ 16 ਵਿਅਕਤੀਆਂ ਦੀ ਮੌਤ

06/24/2017 3:33:11 PM

ਢਾਕਾ— ਬੰਗਲਾਦੇਸ਼ 'ਚ ਰੰਗਪੁਰ ਦੇ ਨੇੜੇ ਸੀਮੇਂਟ ਨਾਲ ਲੱਦਿਆ ਹੋਇਆ ਇਕ ਟਰੱਕ ਪਲਟ ਕੇ ਡੂੰਘੀ ਖੱਡ 'ਚ ਡਿੱਗਣ ਕਾਰਨ ਉਸ 'ਚ ਸਵਾਰ 16 ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਜ਼ਿਆਦਾਤਰ ਲੋਕ ਕਾਰਖਾਨੇ ਦੇ ਵਰਕਰ ਅਤੇ ਮਜ਼ਦੂਰ ਸ਼ਾਮਲ ਹਨ, ਜੋ ਈਦ ਮਨਾਉਣ ਲਈ ਆਪਣੇ ਘਰ ਜਾ ਰਹੇ ਸਨ। 
ਪੁਲਸ ਅਧਿਕਾਰੀ ਨੇ ਕਿਹਾ ਕਿ ਲੋਕ ਸੀਮੇਂਟ ਨਾਲ ਲੱਦੇ ਟਰੱਕ ਤੋਂ ਜਾ ਰਹੇ ਸਨ। ਡਰਾਈਵਰ ਦੇ ਕੰਟਰੋਲ ਗੁਆ ਦੇਣ ਕਾਰਨ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ 'ਚ ਸਵਾਰ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਵਿਅਕਤੀਆਂ ਨੇ ਹਸਪਤਾਲ ਲੈ ਜਾਂਦੇ ਸਮੇਂ ਰਾਹ 'ਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚ 4 ਔਰਤਾਂ ਸ਼ਾਮਲ ਹਨ, ਜਦਕਿ ਇਕ 10 ਸਾਲ ਦੀ ਲੜਕੀ ਦੀ ਵੀ ਮੌਤ ਹੋ ਗਈ।
ਪੁਲਸ ਦਾ ਕਹਿਣਾ ਹੈ ਕਿ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ 5 ਵਿਅਕਤੀਆਂ ਦਾ ਰੰਗਪੁਰ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਡਰਾਈਵਰ ਦੇ ਕੰਟਰੋਲ ਗੁਆ ਦੇਣ ਤੋਂ ਬਾਅਦ ਟਰੱਕ ਪਲਟ ਕੇ ਡੂੰਘੀ ਖੱਡ ਵਿਚ ਡਿੱਗ ਗਿਆ। ਟਰੱਕ ਵਿਚ ਸਵਾਰ ਵਿਅਕਤੀ ਕਈ ਟਨ ਸੀਮੇਂਟ ਦੇ ਹੇਠਾਂ ਦੱਬ ਗਏ।