16 ਮੰਜ਼ਿਲਾਂ ਇਮਾਰਤ ਤੋਂ ਹੇਠਾਂ ਡਿੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ

01/28/2017 4:08:20 PM

ਸਿਡਨੀ—ਆਸਟਰੇਲੀਆ ਦੇ ਸਿਡਨੀ ’ਚ 18 ਸਾਲਾ ਮੁੰਡੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ 16 ਮੰਜ਼ਿਲਾਂ ਇਮਾਰਤ ਦੀ ਬਾਲਕਨੀ ’ਚੋਂ ਡਿੱਗ ਜਾਣ ਕਾਰਨ ਹੋਈ। ਪੁਲਸ ਨੇ ਕਿਹਾ ਕਿ ਤੜਕੇ 3.20 ਵਜੇ ਇਹ ਘਟਨਾ ਵਾਪਰੀ ਅਤੇ ਇਸ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਉਸ ਦੇ ਕਮਰੇ ’ਚ ਰਹਿਣ ਵਾਲਿਆਂ ਨੇ ਦਸਿਆ ਕਿ ਉਨ੍ਹਾਂ ਨੇ ਉਸ ਨੂੰ ਮੂੰਹ ਰਾਹੀਂ ਸਾਹ ਵੀ ਦਿਤਾ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਪਾਰਟੀ ਤੋਂ ਆਇਆ ਸੀ। ਇਹ ਪਾਰਟੀ ਸਿਡਨੀ ’ਚ ਹੀ ਸੀ।
ਪੁਲਸ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ’ਚ ਪਤਾ ਲਗਾ ਹੈ ਕਿ ਇਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਹ ਸ਼ਰਾਬ ਉਹ ਪਾਰਟੀ ’ਚੋਂ ਹੀ ਪੀ ਕੇ ਆਇਆ ਸੀ। ਪੁਲਸ ਨੇ ਕਿਹਾ ਮਾਮਲਾ ਕਤਲ ਦਾ ਨਹੀਂ ਲੱਗ ਰਿਹਾ ਪਰ ਫਿਰ ਵੀ ਉਹ ਜਾਂਚ ਕਰਨਗੇ ਤਾਂ ਕਿ ਪਤਾ ਲਗੇ ਕਿ ਇਸ ਪਿਛੇ ਕੋਈ ਹੋਰ ਕਾਰਨ ਤਾਂ ਨਹੀਂ ਹੈ।