ਘਰ ਦੇ ਪਿੱਛੇ ਬਣੇ ਡੈੱਕ ’ਚੋਂ ਨਿਕਲੇ 150 ਸੱਪ, ਪਤੀ-ਪਤਨੀ ਦੇ ਉੱਡੇ ਹੋਸ਼

03/02/2020 10:39:24 PM

ਕੋਲੋਰਾਡੋ (ਏਜੰਸੀਆਂ) – ਅਮਰੀਕਾ ਦੇ ਕੋਲੋਰਾਡੋ ’ਚ ਇਕ ਘਰ ਦੇ ਪਿੱਛੇ ਬਣੇ ਡੈੱਕ ’ਚੋਂ ਲਗਭਗ 150 ਸੱਪ ਨਿਕਲੇ ਹਨ। ਉਥੇ ਰਹਿ ਰਹੇ ਪਤੀ-ਪਤਨੀ ਨੂੰ ਆਏ ਦਿਨ ਆਪਣੇ ਘਰ ਦੇ ਨੇੜੇ-ਤੇੜੇ ਸੱਪ ਨਜ਼ਰ ਆ ਜਾਂਦਾ ਸੀ, ਜਿਸ ਤੋਂ ਉਹ ਕਾਫੀ ਪ੍ਰੇਸ਼ਾਨ ਸਨ ਪਰ ਜਦੋਂ ਉਨ੍ਹਾਂ ਨੇ ਪੇਸਟ ਕੰਟਰੋਲ ਵਾਲਿਆਂ ਨੂੰ ਬੁਲਾਇਆ ਤਾਂ ਜੋ ਨਜ਼ਾਰਾ ਸੀ, ਉਸ ਨਾਲ ਪਤੀ-ਪਤਨੀ ਦੇ ਹੋਸ਼ ਉੱਡ ਗਏ। ਪੇਸਟ ਕੰਟਰੋਲ ਵਾਲਿਆਂ ਨੇ ਉਥੋਂ 150 ਸੱਪ ਕੱਢੇ।

ਸ਼ੇਸ਼ਨ ਮੈਕਫੇਡਨ ਅਤੇ ਰਾਇਸ ਰਾਬਿਨਸ ਮੁਤਾਬਕ ਉਨ੍ਹਾਂ ਨੇ ਇਹ ਘਰ ਅਮਰੀਕਾ ਦੇ ਕੋਲੋਰਾਡੋ ਵਿਖੇ ਐਲਿਜ਼ਾਬੇਥ ਟਾਊਨ ’ਚ ਲਿਆ ਸੀ। ਕੁਝ ਮਹੀਨਿਆਂ ਬਾਅਦ ਉਨ੍ਹਾਂ ਨੇ ਇਹ ਨੋਟਿਸ ਕਰਨਾ ਸ਼ੁਰੂ ਕੀਤਾ ਕਿ ਉਨ੍ਹਾਂ ਦੇ ਘਰ ਦੇ ਪਿੱਛੇ ਡੈੱਕ ਕੋਲ ਸੱਪ ਦਿਖਾਈ ਦਿੰਦੇ ਰਹਿੰਦੇ ਹਨ। ਇਹ ਸਭ ਕੁਝ ਕਈ ਮਹੀਨਿਆਂ ਤੱਕ ਚਲਦਾ ਰਿਹਾ ਪਰ ਜਦੋਂ ਸੱਪ ਘਰ ਦੇ ਅੰਦਰ ਵੀ ਦਿਖਾਈ ਦੇਣ ਲੱਗੇ ਤਾਂ ਉਨ੍ਹਾਂ ਨੇ ਪੇਸਟ ਕੰਟਰੋਲ ਦੀ ਮਦਦ ਲਈ।

ਜਦੋਂ ਪੇਸਟ ਕੰਟਰੋਲ ਵਾਲੇ ਆਏ ਤਾਂ ਉਨ੍ਹਾਂ ਨੇ ਘਰ ਦੇ ਪਿੱਛੇ ਡੈੱਕ ’ਚੋਂ 150 ਸੱਪ ਕੱਢੇ। ਇਹ ਸੱਪ 30 ਵੱਖ-ਵੱਖ ਨਸਲਾਂ ਦੇ ਸਨ। ਪੇਸਟ ਕੰਟਰੋਲ ਵਾਲਿਆਂ ਨੇ ਸੁਰੱਖਿਅਤ ਤਰੀਕੇ ਨਾਲ ਸਾਰੇ ਸੱਪਾਂ ਨੂੰ ਫੜ ਕੇ ਜੰਗਲ ’ਚ ਛੱਡ ਦਿੱਤਾ। ਹਾਲਾਂਕਿ ਇਸ ਲਈ ਉਸ ਕਪਲ ਨੂੰ ਲਗਭਗ 8000 ਡਾਲਰ ਖਰਚ ਕਰਨੇ ਪਏ। ਇਸ ਖਰਚ ’ਚ ਪੇਸਟ ਕੰਟਰੋਲ ਵਾਲਿਆਂ ਦੀ ਫੀਸ ਹੈ ਅਤੇ ਨਾਲ ਹੀ ਨਵਾਂ ਡੈੱਕ ਬਣਾਉਣ ਦਾ ਖਰਚਾ ਵੀ ਸ਼ਾਮਲ ਹੈ।

Khushdeep Jassi

This news is Content Editor Khushdeep Jassi