15 ਸਾਲਾ ਭਾਰਤੀ ਲੜਕਾ ਬਣਿਆ ਬ੍ਰਿਟੇਨ ਦਾ ਸਭ ਤੋਂ ਨੌਜਵਾਨ ਅਕਾਊਂਟੈਂਟ

04/23/2019 9:58:26 PM

ਲੰਡਨ— ਭਾਰਤੀ ਮੂਲ ਦਾ 15 ਸਾਲਾ ਲੜਕਾ ਬ੍ਰਿਟੇਨ ਦਾ ਸਭ ਤੋਂ ਘੱਟ ਉਮਰ ਦਾ ਲੇਖਾਕਾਰ (ਅਕਾਊਂਟੈਂਟ) ਬਣਿਆ ਹੈ। ਉਸ ਨੇ ਸਕੂਲ 'ਚ ਰਹਿਣ ਦੌਰਾਨ ਹੀ ਅਕਾਊਂਟੈਂਟ ਦੀ ਕੰਪਨੀ ਸਥਾਪਿਤ ਕੀਤੀ ਹੈ। ਦੱਖਣੀ ਲੰਡਨ 'ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲ ਦੀ ਉਮਰ ਤੱਕ ਕਰੋੜਪਤੀ ਬਣਨ ਦਾ ਟੀਚਾ ਤੈਅ ਕਰ ਰੱਖਿਆ ਹੈ। ਸੰਧੂ ਨੇ 12 ਸਾਲ ਦੀ ਉਮਰ 'ਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ।

ਸੋਸ਼ਲ ਮੀਡੀਆ 'ਤੇ ਕਿਹਾ ਗਿਆ ਹੈ ਕਿ 15 ਸਾਲ ਦਾ ਨੌਜਵਾਨ ਆਪਣਾ ਬਿਹਤਰੀਨ ਜੀਵਨ ਜੀਅ ਰਿਹਾ ਹੈ ਤੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਕੂਲੀ ਵਿਦਿਆਰਥੀ ਨੇ ਕਿਹਾ ਕਿ ਉਹ ਬਹੁਤ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਉਸ ਨੂੰ ਅਕਾਊਂਟੈਂਟ ਤੇ ਵਿੱਤੀ ਸਲਾਹਕਾਰ ਬਣਨਾ ਹੈ ਤਾਂਕਿ ਉਹ ਆਪਣੇ ਸੁਪਨਿਆਂ ਦਾ ਕਾਰੋਬਾਰ ਸ਼ੁਰੂ ਕਰਨ ਵਾਲੇ ਸਾਥੀ ਨੌਜਵਾਨਾਂ ਦੀ ਮਦਦ ਕਰ ਸਕੇ। ਉਹ ਆਪਣੀ ਸੇਵਾ ਲਈ ਪ੍ਰਤੀ ਘੰਟੇ 12 ਤੋਂ 15 ਪਾਊਂਡ ਲੈਂਦਾ ਹੈ। ਉਸ ਨੇ ਕਿਹਾ ਕਿ ਭਵਿੱਖ 'ਚ ਮੇਰੀ ਯੋਜਨਾ ਇਹ ਹੈ ਕਿ ਮੈਨੂੰ ਕਰੋੜਪਤੀ ਬਣਨਾ ਹੈ ਤੇ ਆਪਣੇ ਕਾਰੋਬਾਰ ਦਾ ਦਾਇਰਾ ਵਧਾਉਣਾ ਹੈ।

Baljit Singh

This news is Content Editor Baljit Singh