ਕਾਂਗੋ ''ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 140

08/21/2017 7:43:17 PM

ਬੁਨੀਆ— ਲੋਕਤੰਤਰ ਗਣਰਾਜ ਕਾਂਗੋ ਦੀ ਇਕ ਝੀਲ ਦੇ ਤੱਟ 'ਤੇ ਬਸੇ ਪਿੰਡ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 140 ਹੋ ਗਈ ਹੈ। ਇਟੁਰੀ ਇਲਾਕੇ ਦੇ ਉਪ ਗਵਰਨਰ ਪੈਸੇਫਿਕ ਕੇਟਾ ਨੇ ਸੋਮਵਾਰ ਨੂੰ ਦੱਸਿਆ ਕਿ ਸਾਡਾ ਅੰਦਾਜ਼ਾ ਹੈ ਕਿ ਵੱਡੀ ਚੱਟਾਨ ਦੇ ਮਲਬੇ ਹੇਠ ਘੱਟ ਤੋਂ ਘੱਟ 100 ਲੋਕ ਦੱਬ ਗਏ ਹਨ, ਜੋ ਕਿ ਤਬਾਹ ਹੋਏ 48 ਘਰਾਂ 'ਤੇ ਡਿੱਗੀ ਸੀ।

ਇਹ ਹਾਦਸਾ ਪਿਛਲੇ ਬੁੱਧਵਾਰ ਨੂੰ ਅਲਬਰਟ ਝੀਲ ਦੇ ਤੱਟ 'ਤੇ ਵੱਸੇ ਤੋਰਾ ਪਿੰਡ 'ਚ ਹੋਇਆ ਸੀ, ਜਦੋਂ ਚੱਟਾਨ ਦਾ ਇਕ ਵੱਡਾ ਹਿੱਸਾ ਭਾਰੀ ਮੀਂਹ ਕਾਰਨ ਮੱਛੀ ਫੜਨ ਵਾਲੇ ਕੈਂਪ 'ਤੇ ਆ ਡਿੱਗਿਆ। ਉਸ ਵੇਲੇ ਸਰਕਾਰ ਨੇ ਕਿਹਾ ਸੀ ਕਿ ਸਿਰਫ 40 ਲੋਕਾਂ ਦੀ ਹੀ ਮੌਤ ਹੋਈ ਹੈ। ਕੇਟਾ ਨੇ ਕਿਹਾ ਕਿ ਅਧਿਕਾਰੀਆਂ ਨੇ ਇਲਾਕੇ ਨੂੰ ਕੀਟਾਣੂਮੁਕਤ ਕਰਨ ਲਈ ਲਾਸ਼ਾਂ ਦੀ ਤਲਾਸ਼ ਕਰਨ ਦੇ ਕੰਮ ਨੂੰ ਰੋਕ ਦਿੱਤਾ ਹੈ। ਨੇੜੇ ਦੇ ਮੱਛੀ ਫੜਨ ਵਾਲੇ ਪਿੰਡਾਂ 'ਚ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ।