ਆਈਫੋਨ ਚਾਰਜ ਕਰ ਰਹੀ 14 ਸਾਲ ਦੀ ਲੜਕੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ

11/17/2017 9:41:03 PM

ਹਨੋਈ (ਏਜੰਸੀ)- ਆਈਫੋਨ ਵੈਸੇ ਤਾਂ ਇਨੀਂ ਦਿਨੀਂ ਹਰ ਉਮਰ ਦੇ ਲੋਕਾਂ ਲਈ ਪਹਿਲੀ ਪਸੰਦ ਬਣਿਆ ਹੋਇਆ ਹੈ। ਪਰ ਇਸੇ ਆਈਫੋਨ ਦੇ ਚੱਕਰ ਵਿਚ ਇਕ ਅਲ੍ਹੜ ਉਮਰ ਦੀ ਕੁੜੀ ਦੀ ਜਾਨ ਚਲੀ ਗਈ। ਸੁੱਤੀ ਹੋਈ ਇਕ 14 ਸਾਲ ਦੀ ਲੜਕੀ ਨੂੰ ਆਈਫੋਨ ਦੀ ਕੇਬਲ ਨਾਲ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਲੜਕੀ ਆਈਫੋਨ ਨਾਲ ਮਿਲੀ ਕੇਬਲ ਨਾਲ ਫੋਨ ਚਾਰਜ ਕਰ ਰਹੀ ਸੀ ਜਾਂ ਕਿਸੇ ਹੋਰ ਕੇਬਲ ਨਾਲ। ਵੀਅਤਨਾਮ ਦੇ ਹਨੋਈ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਕੀ ਦੇ ਬਿਸਤਰ ਤੋਂ ਸਫੈਦ ਰੰਗ ਦਾ ਸੜੀ ਹੋਈ ਕੇਬਲ ਮਿਲੀ ਹੈ। ਇਕ ਥਾਂ ਤੋਂ ਉਹ ਟੁੱਟੀ ਹੋਈ ਸੀ ਅਤੇ ਉਸ ਨੂੰ ਟੇਪ ਲਗਾ ਕੇ ਠੀਕ ਕੀਤਾ ਗਿਆ ਸੀ।

ਲੜਕੀ ਆਪਣੇ ਮਾਤਾ-ਪਿਤਾ ਨੂੰ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਡਾਕਟਰ ਨੇ ਪੁਸ਼ਟੀ ਕੀਤੀ ਹੈ ਕਿ ਲੜਕੀ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਜਾਂਚਕਰਤਾਵਾਂ ਨੂੰ ਪਤਾ ਲੱਗਾ ਹੈ ਕਿ ਲੜਕੀ ਰੋਜ਼ ਆਪਣੇ ਫੋਨ ਨੂੰ ਚਾਰਜਿੰਗ ਉੱਤੇ ਲਗਾ ਕੇ ਸੋਂਦੀ ਸੀ। ਨੀਂਦ ਵਿਚ ਉਹ ਕੇਬਲ ਦੇ ਸੰਪਰਕ ਵਿਚ ਆ ਗਈ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਕੇਬਲ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਉਹ ਕੇਬਲ ਆਈਫੋਨ ਨਾਲ ਮਿਲੀ ਸੀ ਜਾਂ ਨਹੀਂ। ਤਸਵੀਰ ਵਿਚ ਇਹ ਕੇਬਲ ਅਸਲੀ ਆਈਫੋਨ ਨਾਲ ਛੋਟਾ ਚਾਰਜਰ ਨਜ਼ਰ ਆ ਰਿਹਾ ਹੈ। ਚਾਰਜਰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਸ ਦੇ ਡੈਮੇਜ ਹੋਣ ਤੋਂ ਬਾਅਦ ਵੀ ਉਸ ਦਾ ਇਸਤੇਮਾਲ ਕਰਕੇ ਲੜਕੀ ਆਪਣੀ ਜਾਨ ਨੂੰ ਖਤਰੇ ਵਿਚ ਪਾ ਰਹੀ ਸੀ।