ਬ੍ਰਿਟੇਨ ''ਚ 14 ਸਾਲ ਦੇ ਲੜਕੇ ''ਤੇ ਇਸਲਾਮੀ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦਾ ਦੋਸ਼

06/19/2020 1:27:54 AM

ਲੰਡਨ (ਭਾਸ਼ਾ): ਬ੍ਰਿਟੇਨ ਵਿਚ 14 ਸਾ ਦੇ ਇਕ ਲੜਕੇ 'ਤੇ ਇਸਲਾਮੀ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਹੈਂਪਸ਼ਾਇਰ ਦੇ ਦੱਖਣੀ ਇੰਗਲੈਂਡ ਖੇਤਰ ਦੇ 14 ਸਾਲਾ ਲੜਕੇ ਨੂੰ ਵੀਰਵਾਰ ਨੂੰ ਲੰਡਨ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਨਾਬਾਲਿਗ ਹੋਣ ਦੇ ਕਾਰਣ ਕਿਸ਼ੋਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੈ। ਉਸ 'ਤੇ ਬ੍ਰਿਟੇਨ ਦੇ ਅੱਤਵਾਦ ਸਬੰਧੀ ਕਾਨੂੰਨ ਦੀ ਇਸਲਾਮੀ ਅੱਤਵਾਦ ਸਬੰਧੀ ਧਾਰਾਵਾਂ ਦੇ ਤਹਿਤ ਦੋਸ਼ ਲਗਾਇਆ ਗਿਆ ਹੈ। 

ਅੱਤਵਾਦ ਰੋਕੂ ਪੁਲਸ ਨੇ ਇਕ ਬਿਆਨ ਇਕ ਬਿਆਨ ਵਿਚ ਕਿਹਾ ਕਿ ਪਹਿਲਾਂ ਉਸ ਲੜਕੇ ਨੂੰ 12 ਜੂਨ ਨੂੰ ਹੈਂਪਸ਼ਾਇਰ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਤੇ ਬਾਅਦ ਵਿਚ ਉਸ ਨੂੰ ਅੱਤਵਾਦ ਰੋਕੂ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਇਸ ਵਿਚਾਲੇ ਅੱਤਵਾਦ ਰੋਕੂ ਇਕਾਈ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਵੀ ਸ਼ੱਕੀ ਦਿਖੇ ਤਾਂ ਉਸ ਦੀ ਜਾਣਕਾਰੀ ਦਿਓ ਕਿਉਂਕਿ ਉਹ ਅੱਤਵਾਦੀਆਂ ਨਾਲ ਜੁੜਿਆ ਹੋ ਸਕਦਾ ਹੈ। 

Baljit Singh

This news is Content Editor Baljit Singh