ਬੁਰਕੀਨਾ ਫਾਸੋ ''ਚ ਜਿਹਾਦੀ ਹਮਲੇ ''ਚ 14 ਮਰੇ

Saturday, Jul 27, 2019 - 09:35 PM (IST)

ਓਗਾਡੋਓਗੋਓ— ਬੁਰਕੀਨਾ ਫਾਸੋ ਦੇ ਉੱਤਰੀ ਇਲਾਕੇ ਦੇ ਇਕ ਪਿੰਡ 'ਚ ਕੁਝ ਹਥਿਆਰਬੰਦ ਲੋਕਾਂ ਨੇ 14 ਲੋਕਾਂ ਦੀ ਕਤਲ ਕਰ ਦਿੱਤਾ ਤੇ ਲੁੱਟਮਾਰ ਕਰਨ ਤੋਂ ਬਾਅਦ ਦੁਕਾਨਾਂ ਤੇ ਮੋਟਰਸਾਇਕਲਾਂ ਨੂੰ ਅੱਗ ਲਗਾ ਦਿੱਤੀ। ਸਥਾਨਕ ਮੀਡੀਆ ਤੇ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਕ ਸੁਰੱਖਿਆ ਸੂਤਰ ਨੇ ਕਿਹਾ ਕਿ ਜਿਹਾਦੀ ਕਹੇ ਜਾਣ ਵਾਲੇ ਇਨ੍ਹਾਂ ਲੋਕਾਂ ਨੇ ਇਹ ਹਮਲਾ ਵੀਰਵਾਰ ਤੇ ਸ਼ੁੱਕਰਵਾਰ ਦੇ ਵਿਚਾਲੇ ਦੀ ਰਾਤ ਨੂੰ ਕੀਤਾ। ਇਹ ਲੋਕ ਗਿਣਤੀ 'ਚ 20 ਦੇ ਕਰੀਬ ਸਨ ਤੇ ਉਨ੍ਹਾਂ ਨੇ ਪਿੰਡ ਦਿਬੋਲਯੂ 'ਚ ਹਮਲਾ ਕਰਕੇ 14 ਲੋਕਾਂ ਦਾ ਕਤਲ ਕਰ ਦਿੱਤਾ। ਇਕ ਸਥਾਨਕ ਨਾਗਰਿਕ ਨੇ ਦੱਸਿਆ ਕਿ ਅੱਤਵਾਦੀਆਂ ਨੇ ਦੁਕਾਨਾਂ ਤੇ ਮੋਟਕਸਾਈਕਲਾਂ ਨੂੰ ਅੱਗ ਲਗਾ ਦਿੱਤੀ। ਪੂਰੇ ਬਜ਼ਾਰ 'ਚ ਲੁੱਟਮਾਰ ਕੀਤੀ ਗਈ।


Baljit Singh

Content Editor

Related News