ਇਰਾਕ: ਮੋਸੂਲ ਦੇ ਨੇੜੇ 14 ਅੱਤਵਾਦੀ ਢੇਰ

Wednesday, May 29, 2019 - 09:42 PM (IST)

ਬਗਦਾਦ— ਇਰਾਕ ਦੇ ਉੱਤਰੀ ਸੂਬੇ ਨੀਨਵੇ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਝੜਪ ਦੌਰਾਨ ਇਸਲਾਮਿਕ ਸਟੇਟ ਦੇ 14 ਅੱਤਵਾਦੀ ਮਾਰੇ ਗਏ। ਇਰਾਕੀ ਫੌਜ ਦੇ ਸੰਯੁਕਤ ਸੰਚਾਲਨ ਕਮਾਨ ਦੇ ਮੀਡੀਆ ਦਫਤਰ ਦੇ ਬੁਲਾਰੇ ਯਾਹਚਾ ਰਸੂਲ ਨੇ ਇਕ ਬਿਆਨ 'ਚ ਕਿਹਾ ਕਿ ਖੂਫੀਆ ਰਿਪੋਰਟਾਂ 'ਤੇ ਕਾਰਵਾਈ ਕਰਦੇ ਹੋਏ ਇਰਾਕੀ ਅੱਤਵਾਦ ਵਿਰੋਧੀ ਸੇਵਾ ਦੇ ਜਵਾਨਾਂ ਨੇ ਨੀਨਵੇ ਦੀ ਸੂਬਾਈ ਰਾਜਧਾਨੀ ਮੋਸੂਲ ਦੇ ਦੱਖਣ 'ਚ ਸਥਿਤ ਹਾਤਰਾ ਖੇਤਰ 'ਚ ਆਈ.ਐੱਸ. ਦਫਤਰ 'ਤੇ ਇਕ ਏਅਰਡ੍ਰਾਪ ਮੁਹਿੰਮ ਚਲਾਈ।

ਬਿਆਨ ਮੁਤਾਬਕ ਮਾਰੇ ਗਏ ਅੱਤਵਾਦੀਆਂ 'ਚ ਸਥਾਨਕ ਨੇਤਾ ਤੇ ਆਤਮਘਾਤੀ ਹਮਲਾਵਰ ਸ਼ਾਮਲ ਸਨ। ਸਾਲ 2017 ਦੇ ਅਖੀਰ 'ਚ ਇਰਾਕੀ ਸੁਰੱਖਿਆ ਬਲਾਂ ਨੇ ਪੂਰੇ ਦੇਸ਼ 'ਚ ਇਸਲਾਮਿਸ ਸਟੇਟ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਨਾਲ ਹਰਾ ਦੇਣ ਤੋਂ ਬਾਅਦ ਦੇਸ਼ 'ਚ ਸੁਰੱਖਿਆ ਸਥਿਤੀ 'ਚ ਨਾਟਕੀ ਢੰਗ ਨਾਲ ਸੁਧਾਰ ਹੋਇਆ ਹੈ।


Baljit Singh

Content Editor

Related News