ਕਾਬੁਲ ''ਚ ਆਸਟਰੇਲੀਆਈ ਦੂਤਘਰ ਨੇੜੇ ਧਮਾਕਾ, 13 ਲੋਕਾਂ ਦੀ ਮੌਤ

10/31/2017 8:03:01 PM

ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵੱਡਾ ਫਿਦਾਇਨ ਹਮਲਾ ਹੋਇਆ ਹੈ। ਸਿਹਤ ਮੰਤਰਾਲੇ ਨੇ ਹਮਲੇ 'ਚ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ 'ਚ 13 ਹੋਰ ਲੋਕ ਜ਼ਖਮੀ ਹੋ ਗਏ ਹਨ। ਹਮਲਾ ਕਾਬੁਲ ਦੇ ਗ੍ਰੀਨ ਜ਼ੋਨ ਇਲਾਕੇ 'ਚ ਹੋਇਆ ਹੈ, ਜਿਥੇ ਕਈ ਦੇਸ਼ਾਂ ਦੇ ਦੂਤਘਰ ਹਨ।
ਮੰਗਲਵਾਰ ਸ਼ਾਮ ਨੂੰ ਆਸਟਰੇਲੀਆਈ ਦੂਤਘਰ ਦੇ ਨੇੜੇ ਇਕ ਫਿਦਾਇਨ ਹਮਲਾਵਰ ਨੇ ਧਮਾਕਾ ਕਰਕੇ ਖੁਦ ਨੂੰ ਉੱਡਾ ਲਿਆ। ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ। ਅਧਿਕਾਰੀਆਂ ਨੇ ਹਮਲੇ ਨਾਲ ਹੋਰ ਭਾਰੀ ਜਾਨ-ਮਾਲ ਦੇ ਨੁਕਸਾਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ।