ਅਫਗਾਨਿਸਤਾਨ ਵਿਚ 13 ਅੱਤਵਾਦੀ ਢੇਰ, 10 ਜ਼ਖਮੀ

02/12/2020 8:09:08 PM

ਕਾਬੁਲ- ਅਫਗਾਨਿਸਤਾਨ ਦੇ ਉੱਤਰੀ ਬਾਘਲਾਨ ਸੂਬੇ ਦੇ ਬਾਘਲਾਨ-ਏ-ਮਰਕਜੀ ਜ਼ਿਲੇ ਵਿਚ ਅੱਤਵਾਦੀਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ 13 ਅੱਤਵਾਦੀ ਮਾਰੇ ਗਏ ਤੇ 10 ਹੋਰ ਜ਼ਖਮੀ ਹੋ ਗਏ। ਪੁਲਸ ਬੁਲਾਰੇ ਅਹਿਮਦ ਜਾਵੇਦ ਬਸ਼ਾਰਤ ਨੇ ਬੁੱਧਵਾਰ ਨੂੰ ਦੱਸਿਆ ਕਿ ਜਰ-ਏ-ਖੁਸ਼ਕ ਇਲਾਕੇ ਵਿਚ ਮੰਗਲਵਾਰ ਨੂੰ ਸਫਾਇਆ ਮੁਹਿੰਮ ਦੌਰਾਨ ਇਹਨਾਂ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਇਹਨਾਂ ਵਿਚ ਸਥਾਨਕ ਕਮਾਂਡਰ ਮੁੱਲਾ ਖੁਬੀ ਵੀ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੇ ਹਥਿਆਰ ਵੀ ਨਸ਼ਟ ਕਰ ਦਿੱਤੇ ਗਏ ਹਨ। ਇਸ ਕਾਰਵਾਈ ਦੇ ਬਾਰੇ ਵਿਚ ਤਾਲਿਬਾਨ ਨੇ ਕੋਈ ਟਿੱਪਣੀ ਨਹੀਂ ਕੀਤੀ।

Baljit Singh

This news is Content Editor Baljit Singh