ਉੱਤਰੀ ਇਥੋਪੀਆ ''ਚ ਸੜਕ ਹਾਦਸਾ, 13 ਲੋਕਾਂ ਦੀ ਮੌਤ

12/16/2019 8:22:09 PM

ਅਦੀਸ ਅਬਾਬਾ (ਏਜੰਸੀ)- ਇਥੋਪੀਆ ਦੇ ਉੱਤਰੀ ਸੂਬੇ ਅਮਹਾਰਾ ਵਿਚ ਸੜਕ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਅਮਹਾਰਾ ਸੂਬੇ ਦੇ ਸਥਾਨਕ ਸੰਚਾਰ ਅਧਿਕਾਰੀ ਗੁਆਗੁਸਾ ਸ਼ੇਕੁਦਾਦ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸੋਮਵਾਰ ਦੀ ਸਵੇਰ ਸਾਮਾਨ ਨਾਲ ਭਰੇ ਟਰੱਕ ਦੀ ਦੂਜੇ ਪਾਸਿਓਂ ਆ ਰਹੀ, ਮਿਨੀ ਬੱਸ ਭਿੜੰਤ ਹੋ ਗਈ ਜਿਸ ਵਿਚ 13 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਥੋਪੀਆ ਵਿਚ ਖਰਾਬ ਸੜਕਾਂ, ਲਾਪਰਵਾਹੀ ਨਾਲ ਵਾਹਨ ਚਲਾਉਣ ਅਤੇ ਹੋਰ ਕਾਰਣਾਂ ਦੇ ਚੱਲਦੇ ਅਕਸਰ ਸੜਕ ਹਾਦਸੇ ਹੁੰਦੇ ਰਹਿੰਦੇ ਹਨ।

Sunny Mehra

This news is Content Editor Sunny Mehra