ਕੋਰੋਨਾ ਕਾਰਨ 12 ਸਾਲਾ ਕੁੜੀ ਦੀ 72 ਘੰਟੇ ''ਚ ਮੌਤ, ਤਿੰਨ ਦਿਨ ਤੋਂ ਸੀ ਬੁਖਾਰ

03/31/2020 8:20:36 PM

ਬੈਲਜੀਅਮ- ਇੱਥੋਂ ਦੀ ਇਕ 12 ਸਾਲਾ ਕੁੜੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਬੈਲਜੀਅਮ ਵਿਚ ਇਹ ਸਭ ਤੋਂ ਘੱਟ ਉਮਰ ਵਿਚ ਮੌਤ ਦਾ ਪਹਿਲਾ ਮਾਮਲਾ ਹੈ। ਇਸ ਦੇ ਨਾਲ ਹੀ ਬੈਲਜੀਅਮ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 705 ਹੋ ਗਈ ਹੈ।

ਤਿੰਨ ਦਿਨ ਤੋਂ ਸੀ ਬੁਖਾਰ
ਬੈਲਜੀਅਮ ਹੈਲਥ ਅਥਾਰਟੀ ਮੁਤਾਬਕ, ਇਸ 12 ਸਾਲਾ ਕੁੜੀ ਨੂੰ ਤਿੰਨ ਦਿਨ ਤੋਂ ਬੁਖਾਰ ਸੀ, ਜਾਂਚ ਕਰਨ ‘ਤੇ ਉਸ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਅਤੇ ਹੁਣ ਉਸ ਦੀ ਮੌਤ ਹੋ ਗਈ। ਹਾਲਾਂਕਿ ਇਸ ਕੁੜੀ ਦੇ ਪਿਛੋਕੜ ਬਾਰੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੈਲਜੀਅਮ ਵਿਚ ਸਭ ਤੋਂ ਨੌਜਵਾਨ 30 ਸਾਲਾ ਨਰਸ ਦੀ ਮੌਤ ਹੋ ਗਈ ਸੀ। ਉੱਥੇ ਹੀ, ਸਭ ਤੋਂ ਛੋਟੀ ਉਮਰ ਵਿਚ ਇਕ ਮੌਤ ਫਰਾਂਸ ਵਿਚ ਵੀ ਹੋਈ ਹੈ। ਪਿਛਲੇ ਹਫਤੇ ਪੈਰਿਸ ਦੇ ਚਿਲਡਰਨ ਹਸਪਤਾਲ ਵਿਚ 16 ਸਾਲਾ ਕੁੜੀ ਦੀ ਮੌਤ ਹੋ ਗਈ ਸੀ। ਇਸ ਦੀ ਪਛਾਣ ਜੂਲੀ ਏ. ਵਜੋਂ ਹੋਈ ਸੀ।

ਇਸ ਕੁੜੀ ਦੀ ਮੌਤ ਤੋਂ ਪਹਿਲਾਂ ਪੁਰਤਗਾਲ ਵਿਚ ਇਕ 14 ਸਾਲਾ ਲੜਕੇ ਦੀ ਕੋਰੋਨਾ ਕਾਰਨ ਮੌਤ ਹੋਈ ਸੀ। ਜ਼ਿਕਰਯੋਗ ਹੈ ਕਿ ਯੂ. ਐੱਸ. ਏ. ਦੇ ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ (ਸੀ. ਡੀ. ਸੀ.) ਨੇ ਹਾਲ ਹੀ ‘ਚ ਇਕ ਸਟਡੀ ਕੀਤੀ ਸੀ ਕਿ 2500 ਮਾਮਲਿਆਂ ਵਿਚੋਂ ਹੁਣ ਤਕ 19 ਸਾਲ ਤੋਂ ਘੱਟ ਦੀ ਉਮਰ ਵਿਚ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ ਪਰ ਹੁਣ ਛੋਟੀ ਉਮਰ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। 


Sanjeev

Content Editor

Related News