116 ਸਾਲਾ ਬੇਬੇ ਨੇ ਦਿਖਾਈ ਹਿੰਮਤ, ਦਿੱਤੀ ਕੋਰੋਨਾ ਨੂੰ ਮਾਤ

09/05/2021 5:57:54 PM

ਅੰਕਾਰਾ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਨੇ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਸਭ ਤੋਂ ਜ਼ਿਆਦਾ ਖਤਰਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੁੰਦਾ ਹੈ ਕਿਉਂਕਿ ਉਹਨਾਂ ਦਾ ਇਮਿਊਨਿਟੀ ਸਿਸਟਮ ਨੌਜਵਾਨਾਂ ਦੀ ਤੁਲਨਾ ਵਿਚ ਕਮਜ਼ੋਰ ਹੁੰਦਾ ਹੈ। ਭਾਵੇਂਕਿ ਵੱਡੀ ਗਿਣਤੀ ਵਿਚ ਨੌਜਵਾਨ ਵੀ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਬਿਹਤਰ ਇਲਾਜ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਕੋਈ ਵੀ ਇਸ ਵਾਇਰਸ ਨੂੰ ਹਰਾ ਸਕਦਾ ਹੈ। ਤੁਰਕੀ ਵਿਚ ਇਕ ਬਜ਼ੁਰਗ ਬੀਬੀ ਨੇ ਕੋਰੋਨਾ ਅੱਗੇ ਗੋਡੇ ਟੇਕਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਰਕਾਰ ਉਸ ਨੇ ਕੋਰੋਨਾ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਬਜ਼ੁਰਗ ਬੀਬੀ ਦੀ ਉਮਰ 100 ਸਾਲ ਤੋਂ ਵੱਧ ਹੈ।

116 ਸਾਲਾ ਬੇਬੇ ਨੇ ਦਿਖਾਈ ਹਿੰਮਤ
ਤੁਰਕੀ ਵਿਚ 116 ਸਾਲਾ ਬੇਬੇ ਆਇਸੇ ਕਰਾਤੇ (Ayse Karatay) ਕੋਵਿਡ-19 ਨੂੰ ਹਰਾਉਣ ਵਾਲੇ ਸਭ ਤੋਂ ਬਜ਼ੁਰਗ ਲੋਕਾਂ ਵਿਚ ਸ਼ਾਮਲ ਹੋ ਗਈ ਹੈ। ਉਸ ਦੇ ਬੇਟੇ ਇਬਰਾਹਿਮ ਨੇ ਸ਼ਨੀਵਾਰ ਨੂੰ ਡੇਮੀਰੋਰੇਨ ਸਮਾਚਾਰ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਆਇਸੇ ਨੂੰ ਹੁਣ ਇਕ ਸਧਾਰਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਇਬਰਾਹਿਮ ਨੇ ਕਿਹਾ,''ਮੇਰੀ ਮਾਂ 116 ਸਾਲ ਦੀ ਉਮਰ ਵਿਚ ਬੀਮਾਰ ਪੈ ਗਈ ਅਤੇ ਤਿੰਨ ਹਫ਼ਤੇ ਤੱਕ ਆਈ.ਸੀ.ਯੂ. ਵਿਚ ਰਹੀ। ਹੁਣ ਉਹਨਾਂ ਦੀ ਸਿਹਤ ਠੀਕ ਹੈ ਅਤੇ ਉਹ ਬਿਹਤਰ ਮਹਿਸੂਸ ਕਰ ਰਹੀ ਹੈ।''

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਵਲੋਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 'ਚ 17 ਦਸੰਬਰ ਤੱਕ ਵਾਧਾ

ਇਕ ਹੋਰ ਬੇਬੇ ਨੇ ਕੋਰੋਨਾ ਨੂੰ ਦਿੱਤੀ ਮਾਤ
ਇਸ ਤੋਂ ਪਹਿਲਾਂ ਫ੍ਰਾਂਸੀਸੀ ਨਨ ਸਿਸਟਰ ਆਂਦਰੇ ਫਰਵਰੀ ਵਿਚ ਆਪਣੇ 117ਵੇਂ ਜਨਮਦਿਨ ਤੋਂ ਕੁਝ ਦਿਨ ਪਹਿਲਾਂ ਕੋਵਿਡ-19 ਨੂੰ ਹਰਾਉਣ ਵਿਚ ਸਫਲ ਹੋਈ ਸੀ। ਉਹ ਬੀਮਾਰੀ ਤੋਂ ਉਭਰਨ ਵਾਲੀ ਦੂਜੀ ਸਭ ਤੋਂ ਬਜ਼ੁਰਗ ਜਿਉਂਦੀ ਵਿਅਕਤੀ ਹਨ। ਕੋਰੋਨਾ ਵੈਕਸੀਨ ਅਤੇ ਰੋਕਥਾਮ ਦੇ ਉਪਾਵਾਂ ਕਾਰਨ ਅੱਜ ਕਈ ਦੇਸ਼ ਕਾਫੀ ਹੱਦ ਤੱਕ ਇਸ ਵਾਇਰਸ 'ਤੇ ਕਾਬੂ ਪਾ ਚੁੱਕੇ ਹਨ। ਭਾਵੇਂਕਿ ਕੋਰੋਨਾ ਹਾਲੇ ਵੀ ਸਾਡੇ ਵਿਚਕਾਰ ਮੌਜੂਦ ਹੈ ਅਤੇ ਇਸ ਦੇ ਰੂਪ ਬਦਲ ਕੇ ਸਾਹਮਣੇ ਆਉਣ ਦਾ ਖਤਰਾ ਬਣਿਆ ਹੋਇਆ ਹੈ। ਇਕ ਮਾਹਰ ਨੇ ਚਿਤਾਵਨੀ ਦਿੱਤੀ ਹੈ ਕਿ 'ਕੋਵਿਡ-22' ਨਾਮ ਦਾ ਨਵਾਂ ਵੈਰੀਐਂਟ ਮੌਜੂਦਾ ਸਭ ਤੋਂ ਜਾਨਲੇਵਾ ਡੈਲਟ ਵੈਰੀਐਂਟ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ।

Vandana

This news is Content Editor Vandana