ਭਾਰੀ ਮੀਂਹ ਮਗਰੋਂ ਡਿੱਗੀ ਕੀਮਤੀ ਪੱਥਰਾਂ ਦੀ ਖਾਨ, 113 ਲੋਕਾਂ ਦੀ ਮੌਤ ਤੇ ਕਈ ਲਾਪਤਾ

07/02/2020 2:41:38 PM

ਯਾਂਗੂਨ- ਮਿਆਂਮਾਰ ਦੇ ਕਚਿਨ ਸੂਬੇ ਵਿਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਜੈਡ ਨਾਂ ਦੇ ਕੀਮਤੀ ਪੱਥਰਾਂ ਦੀ ਇਕ ਖਾਨ ਢਹਿ ਗਈ, ਜਿਸ ਕਾਰਨ ਘੱਟ ਤੋਂ ਘੱਟ 113 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹਨ। 

ਸਥਾਨਕ ਪੇਂਡੂ ਪ੍ਰਸ਼ਾਸਨ ਦਫਤਰ ਦੇ ਅਧਿਕਾਰੀ ਯੂ ਡਾਲਰ ਨੇ ਦੱਸਿਆ ਕਿ ਘਟਨਾ ਵਾਲੇ ਸਥਾਨ ਤੋਂ ਘੱਟ ਤੋਂ ਘੱਟ 113 ਲਾਸ਼ਾਂ ਬਰਾਮਦ ਹੋਈਆਂ ਹਨ ਜਦਕਿ ਕਈ ਹੋਰ ਲੋਕ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਫਾਇਰ ਵਿਭਾਗ ਵਲੋਂ ਦੱਸਿਆ ਗਿਆ ਕਿ ਮਾਨਸੂਨੀ ਮੀਂਹ ਕਾਰਨ ਹਾਪਾਕਾਂਤ ਸ਼ਹਿਰ ਦੇ ਸਾਤੇ ਮੂ ਪਿੰਡ ਵਿਚ ਜੈਡ ਖਾਨ ਸਵੇਰੇ 8 ਵਜੇ ਢਹਿ ਗਈ। 
ਇਸ ਵੱਡੇ ਹਾਦਸੇ ਨੇ ਲੋਕਾਂ ਦੀ ਰੂਹ ਕੰਬਾ ਦਿੱਤੀ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਹਾਦਸੇ ਵਾਲੀ ਥਾਂ 'ਤੇ ਪੁੱਜੇ ਹੋਏ ਹਨ ਤੇ ਰਾਹਤ ਤੇ ਭਾਲ ਕਾਰਜ ਚੱਲ ਰਿਹਾ ਹੈ।

Lalita Mam

This news is Content Editor Lalita Mam