ਸੋਮਾਲੀਆ 'ਚ ਆਤਮਘਾਤੀ ਹਮਲੇ 'ਚ ਸਥਾਨਕ ਅਧਿਕਾਰੀ ਸਮੇਤ 11 ਲੋਕਾਂ ਦੀ ਹੋਈ ਮੌਤ

07/27/2022 7:27:51 PM

ਮੋਗਾਦਿਸ਼ੂ-ਦੱਖਣੀ ਸੋਮਾਲੀਆ 'ਚ ਇਕ ਸਰਕਾਰੀ ਇਮਾਰਤ ਦੇ ਐਂਟਰੀ ਗੇਟ 'ਤੇ ਬੁੱਧਵਾਰ ਨੂੰ ਇਕ ਆਤਮਘਾਤੀ ਹਮਲਾਵਰ ਨੇ ਧਮਾਕਾ ਕਰਕੇ ਖੁਦ ਨੂੰ ਉੱਡਾ ਲਿਆ ਜਿਸ 'ਚ ਘਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਲੋਅਰ ਸ਼ਾਹਬੇਲੇ ਖੇਤਰ ਦੇ ਮਾਰਕਾ ਸ਼ਹਿਰ ਪ੍ਰਸ਼ਾਸਨ ਦੇ ਜਨਰਲ ਸਕੱਤਰ ਮੁਹੰਮਦ ਉਸਮਾਨ ਯਾਰੀਸੋਵ ਨੇ ਦੱਸਿਆ ਕਿ ਜ਼ਿਲ੍ਹਾ ਕਮਿਸ਼ਨਰ ਅਬਦੀਲਾਹੀ ਅਲੀ ਵਾਫੋਵ ਹਮਲੇ 'ਚ ਮਾਰੇ ਗਏ ਲੋਕਾਂ 'ਚ ਸ਼ਾਮਲ ਹੈ। ਯਾਰੀਸੋਵ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਹੈੱਡਕੁਆਰਟਰ 'ਚ ਬੈਠਕ ਖਤਮ ਕੀਤੀ ਸੀ, ਬਾਹਰ ਵੱਲ ਜਾ ਰਹੇ ਸੀ ਅਤੇ ਅਸੀਂ ਦੇਖਿਆ ਕਿ ਇਕ ਅਣਜਾਣ ਵਿਅਕਤੀ ਸਾਡੇ ਵੱਲ ਆ ਰਿਹਾ ਹੈ ਅਤੇ ਫਿਰ ਉਸ ਨੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ।

ਇਹ ਵੀ ਪੜ੍ਹੋ : WI vs IND, 3rd ODI : ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਉਨ੍ਹਾਂ ਦੱਸਿਆ ਕਿ ਹਮਲੇ 'ਚ ਕਮਿਸ਼ਨਰ ਦਾ ਸੁਰੱਖਿਆ ਕਰਮਚਾਰੀ, ਬਜ਼ੁਰਗ ਅਤੇ ਮਹਿਲਾ ਵੀ ਮਾਰੀ ਗਈ। ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮਾਰਕਾ ਰਾਜਧਾਨੀ ਮੋਗਾਦਿਸ਼ੂ ਤੋਂ 100 ਕਿਲੋਮੀਟਰ ਦੱਖਣ 'ਚ ਹੈ। ਚਸ਼ਮਦੀਦ ਹਸਨ ਅਬਦੁੱਲਾਹੀ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਜ਼ਿਲ੍ਹਾ ਕਮਿਸ਼ਨਰ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਮੈਂ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਅਤੇ ਘਟਨਾ ਵਾਲੀ ਥਾਂ ਵੱਲ ਦੌੜਿਆ। 

ਇਹ ਵੀ ਪੜ੍ਹੋ : ਇਸ ਦੇਸ਼ 'ਚ ਏਅਰਪੋਰਟ ਅਥਾਰਿਟੀ ਨੇ ਸੈਲਾਨੀਆਂ ਨੂੰ ਕਾਲੇ ਦੀ ਥਾਂ ਰੰਗੀਨ ਬੈਗ ਲੈ ਕੇ ਯਾਤਰਾ ਕਰਨ ਦੀ ਕੀਤੀ ਅਪੀਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar