ਪਾਕਿਸਤਾਨ ''ਚ ਵਾਪਰਿਆ ਸੜਕ ਹਾਦਸਾ, 11 ਲੋਕਾਂ ਦੀ ਮੌਤ

04/30/2017 2:50:22 PM

ਇਸਲਾਮਾਬਾਦ— ਪਾਕਿਸਤਾਨ ''ਚ ਐਤਵਾਰ ਨੂੰ ਇਕ ਬੱਸ ਹਾਦਸਾ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਸੜਕ ਤੋਂ ਫਿਸਲ ਕੇ ਇਕ ਡੂੰਘੇ ਖੰਡ ''ਚ ਜਾ ਡਿੱਗੀ। ਪੁਲਸ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਖੈਬਰ ਪਖਤੂਨਖਵਾ ਸੂਬੇ ਦੇ ਅਪਰ ਦਿਰ ਜ਼ਿਲੇ ਵਿਚ ਲਾਵਾਰੀ ਟਾਪ ਨੇੜੇ ਵਾਪਰਿਆ। 
ਪੁਲਸ ਮੁਤਾਬਕ ਬੱਸ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਖੰਡ ਵਿਚ ਜਾ ਡਿੱਗੀ। ਬੱਸ ਤਕਰੀਬਨ 20 ਯਾਤਰੀ ਨੂੰ ਲੈ ਕੇ ਰਾਵਲਪਿੰਡ ਤੋਂ ਚਿਤਰਾਲਾ ਜਾ ਰਹੀ ਸੀ ਤਾਂ ਰਸਤੇ ਵਿਚ ਪਹਾੜੀ ਖੇਤਰ ''ਚ ਇਕ ਤਿੱਖੇ ਮੋੜ ''ਤੇ ਡਰਾਈਵਰ ਬੱਸ ਤੋਂ ਆਪਣਾ ਕੰਟਰੋਲ ਗੁਆ ਦੇਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Tanu

This news is News Editor Tanu