ਲੁੱਟਖੋਹ ਦੌਰਾਨ 100 ਸਾਲਾਂ ਔਰਤ ਦੇ ਗਲੇ ਦੀ ਹੱਡੀ ਟੁੱਟੀ, ਮੌਤ

06/06/2018 8:33:20 PM

ਬ੍ਰਿਟੇਨ— ਬ੍ਰਿਟੇਨ 'ਚ ਸੜਕ 'ਤੇ ਲੁੱਟਖੋਹ ਦੀ ਇਕ ਘਟਨਾ 'ਚ ਗਲੇ ਦੀ ਹੱਡੀ ਟੁੱਟ ਜਾਣ ਤੇ ਗੰਭੀਰ ਰੂਪ ਨਾਲ ਜ਼ਖਮੀ ਹੋਈ ਪੋਲੈਂਡ ਮੂਲ ਦੀ 100 ਸਾਲਾਂ ਬ੍ਰਿਟਿਸ਼ ਔਰਤ ਦੀ ਮੌਤ ਹੋ ਗਈ। 'ਬੀ.ਬੀ.ਸੀ.' ਦੀ ਰਿਪੋਰਟ ਮੁਤਾਬਕ ਜੇਫਿਜਾ ਕਾਕਜਾਨ 'ਤੇ ਪਿੱਛੋਂ ਹਮਲਾ ਕੀਤਾ ਗਿਆ। ਲੁੱਟਖੋਹ 'ਤੇ ਹਮਲੇ ਦੀ ਇਸ ਘਟਨਾ 'ਚ ਬੁਜ਼ੁਰਗ ਔਰਤ ਦੇ ਗਲੇ ਦੀ ਹੱਡੀ ਟੁੱਟ ਗਈ ਤੇ ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ। ਲੁਟੇਰਿਆਂ ਨੇ ਉਨ੍ਹਾਂ ਨੂੰ ਬੈਗ ਵੀ ਖੋਹ ਲਿਆ।
ਘਟਨਾ28 ਮਈ ਨੂੰ ਡਰਬੀ ਦੇ ਨਾਰਮੈਂਟਨ ਇਲਾਕੇ 'ਚ ਵਾਪਰੀ। ਡਰਬੀਸ਼ਾਇਰ ਪੁਲਸ ਨੂੰ ਪਹਿਲਾਂ ਉਮੀਦ ਸੀ ਕਿ ਉਹ ਜਲਦੀ ਠੀਕ ਹੋ ਜਾਣਗੀ ਪਰ ਬੁੱਧਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਪਹਿਲਾਂ ਲੁੱਟਖੋਹ ਕਰਨ ਦੇ ਸ਼ੱਕ 'ਚ ਇਕ 39 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਮੰਗਲਵਾਰ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਜਾਂਚ ਦੀ ਅਗਵਾਈ ਕਰ ਰਹੇ ਡਿਟੈਕਟਿਵ ਚੀਫ ਇੰਸਪੈਕਟਰ ਡੈਰੇਨ ਡੇਥ ਨੇ ਕਿਹਾ, ''ਇਹ ਕਾਫੀ ਭਿਆਨਕ ਸੀ।'' ਅਜਿਹੀ ਰਿਪੋਰਟ ਹੈ ਕਿ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੇ ਪਤੀ ਨਾਲ ਪੋਲੈਂਡ ਤੋਂ ਬ੍ਰਿਟੇਨ 'ਚ ਆ ਕੇ ਰਹਿ ਰਹੇ ਸੀ।


Related News