ਆਖਿਰ ਸੁਲਝ ਗਿਆ ਮਿਸਰ ਦੇ ਰੇਗਿਸਤਾਨੀ ਕੱਚ ਦਾ 100 ਸਾਲ ਪੁਰਾਣਾ ਰਾਜ਼

05/17/2019 12:29:51 AM

ਕਾਇਰੋ— ਮਿਸਰ ਦੇ ਰੇਗਿਸਤਾਨ 'ਚ ਮਿਲੇ ਕੱਚ ਦਾ ਕਰੀਬ 100 ਸਾਲ ਪੁਰਾਣਾ ਰਹੱਸ ਵਿਗਿਆਨੀਆਂ ਨੇ ਸੁਲਝਾ ਲਿਆ ਹੈ। ਵਿਗਿਆਨੀਆਂ ਮੁਤਾਬਕ ਇਸ ਕੱਚ ਦਾ ਨਿਰਮਾਣ ਕਿਸੇ ਤਰ੍ਹਾਂ ਦੇ ਉਲਕਾ ਪਿੰਡ ਦੇ ਪ੍ਰਭਾਵ ਨਾਲ ਨਹੀਂ ਹੋਇਆ। ਜਨਰਲ ਜਿਓਲਾਜੀ 'ਚ ਪ੍ਰਕਾਸ਼ਿਤ ਨਤੀਜੇ ਐਸਟ੍ਰਾਇਡ ਰਾਹੀਂ ਪੈਦਾ ਖਤਰੇ ਨੂੰ ਸਮਝਣ ਲਈ ਹਨ।
ਆਸਟ੍ਰੇਲੀਆ 'ਚ ਕਾਰਟਿਨ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਜਿਰਕਾਨ ਦੇ ਛੋਟੇ-ਛੋਟੇ ਦਾਣਿਆਂ ਦੀ ਲੀਬੀਆ ਦੇ ਰੇਗਿਸਤਾਨ 'ਚ ਮਿਲੇ ਕੱਚ ਦੇ ਨਮੂਨਿਆਂ ਦੇ ਰੂਪ 'ਚ ਜਾਂਚ ਕੀਤੀ। ਇਨ੍ਹਾਂ ਦਾ ਨਿਰਮਾਣ ਕਰੀਬ 2.9 ਕਰੋੜ ਸਾਲ ਪਹਿਲਾਂ ਹੋਇਆ ਸੀ ਤੇ ਪੱਛਮੀ ਮਿਸਰ ਦੇ ਲਈ ਹਜ਼ਾਰ ਵਰਗ ਕਿਲੋਮੀਟਰ ਖੇਤਰਫਲ 'ਚ ਪਾਏ ਜਾਂਦੇ ਹਨ।
ਕਾਰਟਿਨ ਯੂਨੀਵਰਸਿਟੀ ਦੇ ਆਰੋਨ ਕੈਵੋਸੀ ਕਹਿੰਦੇ ਹਨ ਕਿ ਕੱਚ 'ਚ ਮੌਜੂਦ ਜਿਰਕਾਨ ਇਕ ਉੱਚ ਦਬਾਅ ਵਾਲੇ ਖਣਜ ਦੀ ਪਹਿਲਾਂ ਮੌਜੂਦਗੀ ਦਾ ਸਬੂਤ ਦਿੰਦੇ ਹਨ, ਜਿਸ ਦਾ ਨਾਂ ਰੀਡਾਈਟ ਹੈ, ਜੋ ਸਿਰਫ ਉਲਕਾ ਪਿੰਡ ਦੇ ਪ੍ਰਭਾਵ ਦੌਰਾਨ ਬਣਦਾ ਹੈ। ਕੈਵੋਸੀ ਨੇ ਕਿਹਾ ਕਿ ਇਹ ਬਹਿਸ ਦਾ ਵਿਸ਼ਾ ਹੈ ਕਿ ਕੱਚ ਦਾ ਨਿਰਮਾਣ ਉਲਕਾ ਪਿੰਡ ਦੇ ਪ੍ਰਭਾਵ ਨਾਲ ਹੋਇਆ ਜਾਂ ਏਅਰਬ੍ਰਸਟ ਕਾਰਨ, ਜੋ ਉਦੋਂ ਹੁੰਦਾ ਹੈ ਜਦੋਂ ਐਸਟ੍ਰਾਇਡ ਫਟ ਜਾਂਦਾ ਹੈ ਤੇ ਧਰਤੀ ਦੇ ਵਾਤਾਵਰਣ 'ਚ ਊਰਜਾ ਪੈਦਾ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਲਕਾ ਪਿੰਡ ਦੇ ਪ੍ਰਭਾਵ ਤੇ ਏਅਰਬ੍ਰਸਟ ਦੋਵਾਂ ਨਾਲ ਪਿਘਲਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਪਰ ਸਿਰਫ ਉਲਕਾ ਪਿੰਡ ਦੇ ਪ੍ਰਭਾਵ ਨਾਲ ਹੀ ਵਾਇਬ੍ਰੇਸ਼ਨ ਪੈਦਾ ਹੁੰਦੀ ਹੈ, ਜਿਸ ਨਾਲ ਉੱਚ ਦਬਾਅ ਵਾਲੇ ਮਿਨਰਲ ਦਾ ਨਿਰਮਾਣ ਹੁੰਦਾ ਹੈ, ਇਸ ਲਈ ਪਹਿਲਾਂ ਰੀਡਾਈਟ ਦੇ ਸਬੂਤ ਇਸ ਗੱਲ ਨੂੰ ਪ੍ਰਮਾਣਿਤ ਕਰਦੇ ਹਨ ਕਿ ਇਹ ਉਲਕਾ ਪਿੰਡ ਦੇ ਪ੍ਰਭਾਵ ਨਾਲ ਹੀ ਬਣਿਆ ਸੀ।
ਕੈਵੋਸੀ ਨੇ ਕਿਹਾ ਕਿ ਇਹ ਵਿਚਾਰ ਕਿ ਕੱਚ ਦਾ ਨਿਰਮਾਣ ਇਕ ਵੱਡੇ ਵਾਯੂਮੰਡਲੀ ਏਅਰਬ੍ਰਸਟ ਦੇ ਦੌਰਾਨ ਹੋਇਆ ਹੋ ਸਕਦਾ ਹੈ, ਉਦੋਂ ਲੋਕਪ੍ਰਿਯ ਹੋਇਆ ਜਦੋਂ ਰੂਸ 'ਚ ਸਾਲ 2013 'ਚ ਇਕ ਨਾਟਕੀ ਏਅਰਬ੍ਰਸਟ ਹੋਇਆ, ਜਿਸ 'ਚ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਤੇ ਲੋਕ ਜ਼ਖਮੀ ਹੋਏ ਪਰ ਇਹ ਸਤਾ ਦੀ ਸਮੱਗਰੀ ਦੇ ਪਿਘਲਣ ਕਾਰਨ ਨਹੀਂ ਬਣਿਆ।
ਕੈਵੋਸੀ ਕਹਿੰਦੇ ਹਨ ਕਿ ਪਹਿਲੇ ਮਾਡਲ ਇਸ ਪਾਸੇ ਇਸ਼ਾਰਾ ਕਰਦੇ ਹਨ ਕਿ ਲੀਬੀਆਈ ਰੇਗਿਸਤਾਨ ਦੇ ਕੱਚ ਕਰੀਬ 100 ਮੇਗਾਟਨ ਦੇ ਏਅਰਬ੍ਰਸਟ ਦਾ ਜ਼ਿਕਰ ਕਰਦੇ ਹਨ ਪਰ ਨਤੀਜੇ ਦੱਸਦੇ ਹਨ ਕਿ ਅਜਿਹਾ ਨਹੀਂ ਹੈ। ਉਲਕਾ ਪਿੰਡ ਦੇ ਪ੍ਰਭਾਵ ਡਰਾਉਣੀਆਂ ਘਟਨਾਵਾਂ ਹਨ, ਪਰ ਇਹ ਆਮ ਨਹੀਂ ਹੈ।

Inder Prajapati

This news is Content Editor Inder Prajapati