28 ਘੰਟੇ 'ਚ 10 ਮੰਜ਼ਿਲਾ ਇਮਾਰਤ ਬਣ ਕੇ ਹੋਈ ਤਿਆਰ, ਦੇਖੋ ਵੀਡੀਓ ਅਤੇ ਤਸਵੀਰਾਂ

06/20/2021 1:09:46 PM

ਬੀਜਿੰਗ (ਬਿਊਰੋ): ਚੀਨ ਤਕਨੀਕ ਦੀ ਵਰਤੋਂ ਜ਼ਰੀਏ ਨਵੇਂ-ਨਵੇਂ ਨਿਰਮਾਣ ਕਰ ਕੇ ਆਏ ਦਿਨ ਦੁਨੀਆ ਨੂੰ ਹੈਰਾਨ ਕਰਦਾ ਰਿਹਾ ਹੈ। ਅਜਿਹਾ ਹੀ ਇਕ ਹੋਰ ਕਾਰਨਾਮਾ ਕਰਕੇ ਚੀਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿਚ ਬਣਿਆ ਹੋਇਆ ਹੈ। ਅਕਸਰ ਜਦੋਂ ਕਿਸੇ ਇਮਾਰਤ ਦੇ ਨਿਰਮਾਣ ਦੀ ਗੱਲ ਆਉਂਦੀ ਹੈ ਤਾਂ ਉਸ ਲਈ ਇਕ ਵੱਡੀ ਯੋਜਨਾ ਬਣਾਈ ਜਾਂਦੀ ਹੈ ਪਰ ਚੀਨ ਦੀ ਇਕ ਕੰਪਨੀ ਨੇ 10 ਮੰਜ਼ਿਲਾ ਇਮਾਰਤ ਨੂੰ ਬਣਾਉਣ ਦੀ ਯੋਜਨਾ ਬਣਾਈ ਪਰ ਇੰਨੇ ਘੱਟ ਸਮੇਂ ਵਿਚ ਇਸ ਦਾ ਨਿਰਮਾਣ ਕੰਮ ਪੂਰਾ ਕਰ ਲਿਆ ਜਿਸ ਬਾਰੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ। ਚੀਨੀ ਕੰਪਨੀ ਨੇ ਇਸ ਇਮਾਰਤ ਨੂੰ ਸਿਰਫ 28 ਘੰਟੇ 45 ਮਿੰਟ ਵਿਚ ਤਿਆਰ ਕਰ ਦਿੱਤਾ।

ਚੀਨ ਦੇ ਚਾਂਗਸ਼ਾ ਵਿਚ ਬ੍ਰਾਡ ਗਰੁੱਪ ਵੱਲੋਂ ਇਸ 10 ਮੰਜ਼ਿਲਾ ਇਮਾਰਤ ਨੂੰ ਤਿਆਰ ਕੀਤਾ ਗਿਆ। ਬ੍ਰਾਡ ਗਰੁੱਪ ਇਕ ਚੀਨੀ ਉੱਦਮ ਹੈ, ਜੋ ਵਿਭਿੰਨ ਕਾਰਜ ਖੇਤਰਾਂ ਵਿਚ ਕੰਮ ਕਰ ਰਿਹਾ ਹੈ। ਹਾਲ ਹੀ ਵਿਚ ਇਸ ਗਰੁੱਪ ਵੱਲੋਂ 28 ਘੰਟੇ 45 ਮਿੰਟ ਵਿਚ 10 ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ। ਇੰਨੇ ਘੱਟ ਸਮੇਂ ਵਿਚ ਇਸ ਨਿਰਮਾਣ ਕੰਮ ਨੇ ਇੰਟਰਨੈੱਟ 'ਤੇ ਹੰਗਾਮਾ ਮਚਾਇਆ ਹੋਇਆ ਹੈ। ਭਾਵੇਂਕਿ ਸੁਣਨ ਵਿਚ ਇਹ ਥੋੜ੍ਹਾ ਜਿਹਾ ਅਸੰਭਵ ਲੱਗਦਾ ਹੈ ਪਰ ਜਦੋਂ ਇਮਾਰਤ ਦੀ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਤਾਂ ਦੇਖਣ ਵਾਲੇ ਹੈਰਾਨ ਰਹਿ ਗਏ। 

ਅਸਲ ਵਿਚ ਇੰਨੇ ਘੱਟੇ ਸਮੇਂ ਵਿਚ ਇਸ ਰਿਹਾਇਸ਼ੀ ਇਮਰਤ ਨੂੰ ਖੜ੍ਹਾ ਕਰਨ ਵਿਚ ਪ੍ਰੀਫੈਬਰੀਕੇਟਿਡ ਮੈਨੂਫੈਕਚਰਿੰਗ ਸਿਸਟਮ ਦੀ ਵਰਤੋਂ ਕੀਤੀ ਗਈ। ਇਸ ਦੇ ਅੰਤਰਗਤ ਇਮਾਰਤ ਦਾ ਨਿਰਮਾਣ ਛੋਟੀਆਂ ਸਵੈ-ਸ਼ਾਮਲ ਮੌਡਿਊਲਰ ਈਕਾਈਆਂ ਨੂੰ ਇਕੱਠਾ ਕਰ ਕੇ ਕੀਤਾ ਗਿਆ, ਜੋ ਕਾਰਖਾਨੇ ਵਿਚ ਪਹਿਲਾਂ ਤੋਂ ਬਣਾਈਆਂ ਗਈਆਂ ਸਨ। ਪਹਿਲਾਂ ਤੋਂ ਤਿਆਰ ਈਕਾਈਆਂ ਦੇ ਕੰਟਨੇਰਾਂ ਨੂੰ ਨਿਰਮਾਣ ਸਥਲ 'ਤੇ ਲਿਆਂਦਾ ਗਿਆ। ਇਹਨਾਂ ਕੰਟੇਨਰਾਂ ਨੂੰ ਇਕ-ਦੂਜੇ ਦੇ ਉੱਪਰ ਰੱਖ ਕੇ ਬੋਲਟ ਦੀ ਮਦਦ ਨਾਲ ਜੋੜਿਆ ਗਿਆ। ਇਸ ਤਰ੍ਹਾਂ ਪੂਰੀ ਇਮਾਰਤ ਬਣ ਕੇ ਤਿਆਰ ਹੋ ਗਈ। ਬਾਅਦ ਵਿਚ ਬਿਜਲੀ ਅਤੇ ਪਾਣੀ ਦਾ ਕੁਨੈਕਸ਼ਨ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਖੁਸ਼ਖ਼ਬਰੀ, UAE ਨੇ ਸ਼ੁਰੂ ਕੀਤੀਆਂ ਉਡਾਣਾਂ

ਸੀ.ਐੱਨ.ਐੱਨ. ਮੁਤਾਬਕ ਟੀਮ ਨੇ ਚੀਨ ਦੇ ਚਾਂਗਸ਼ਾ ਵਿਚ 28 ਘੰਟੇ 45 ਮਿੰਟ ਵਿਟ ਬ੍ਰਾਡ ਗਰੁੱਪ ਵਿਚ 10 ਮੰਜ਼ਿਲਾ ਅਪਾਰਟਮੈਂਟ ਬਣਾਉਣ ਵਿਚ ਸਫਲਤਾ ਹਾਸਲ ਕੀਤੀ। ਇਸ ਇਮਾਰਤ ਨੂੰ ਤਿਆਰ ਕਰਨ ਦਾ ਬਣਾਇਆ ਗਿਆ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਤਕਨੀਕ ਦੀ ਕਾਫੀ ਚਰਚਾ ਹੋ ਰਹੀ ਹੈ।ਇਸ ਇਮਾਰਤ ਦੇ ਨਿਰਮਾਣ ਦੀ ਸਮੇਂ ਸੀਮਾ ਨੂੰ ਲੈਕੇ ਤਿਆਰ ਕੀਤੇ ਗਏ 4 ਮਿੰਟ 52 ਸਕਿੰਟ ਦੇ ਵੀਡੀਓ ਵਿਚ 'ਮਿਆਰੀ ਕੰਟੇਨਰ ਆਕਾਰ, ਦੁਨੀਆ ਭਰ ਵਿਚ ਘੱਟ ਲਾਗਤ ਵਾਲਾ ਟਰਾਂਸਪੋਰਟ, ਵੱਧ ਆਸਾਨ ਆਨਸਾਈਟ ਇੰਸਟਾਲੇਸ਼ਨ' ਲਿਖਿਆ ਹੈ।

 

ਇਸ ਵੀਡੀਓ ਦੇ ਇਕ ਸਮੂਹ ਦਾ ਕਹਿਣਾ ਹੈ ਕਿ ਇਸ ਇਮਾਰਤ ਦਾ ਇੰਸਟਾਲੇਸ਼ਨ ਬਹੁਤ ਹੀ ਆਸਾਨ ਸੀ। ਸਿਰਫ ਬੋਲਟ ਨੂੰ ਕੱਸ ਲਵੋ ਅਤੇ ਪਾਣੀ ਅਤੇ ਬਿਜਲੀ ਦਾ ਕੁਨੈਕਸਨ ਦੇ ਦਿਓ।

Vandana

This news is Content Editor Vandana