ਅਫਗਾਨਿਸਤਾਨ ''ਚ ਮਸਜਿਦਾਂ ''ਤੇ ਹਮਲੇ ਵਿਚ 10 ਲੋਕਾਂ ਦੀ ਮੌਤ ਤੇ ਹੋਰ 14 ਜ਼ਖਮੀ

05/20/2020 12:47:02 PM

ਕਾਬੁਲ- ਅਫਗਾਨਿਸਤਾਨ ਵਿਚ ਮਸਜਿਦਾਂ 'ਤੇ ਹੋਏ 2 ਹਮਲਿਆਂ ਕਾਰਨ 10 ਆਮ ਲੋਕਾਂ ਦੀ ਮੌਤ ਹੋ ਗਈ ਤੇ ਹੋਰ 14 ਜ਼ਖਮੀ ਹੋ ਗਏ। ਸੂਬੇ ਦੇ ਬੁਲਾਰੇ ਤਾਬਿਲ ਮਾਂਗਲ ਨੇ ਬੁੱਧਵਾਰ ਨੂੰ ਦੱਸਿਆ ਕਿ ਖੋਸਤ ਸੂਬੇ ਵਿਚ ਸਬਰੀ ਜ਼ਿਲੇ ਦੇ ਕੋਰਚਕੋ ਪਿੰਡ ਵਿਚ ਮੰਗਲਵਾਰ ਰਾਤ ਇਕ ਮਸਜਿਦ ਦੇ ਬਾਹਰ ਲੋਕਾਂ 'ਤੇ ਗੋਲੀਬਾਰੀ ਹੋਈ, ਜਿਸ ਵਿਚ 3 ਲੋਕ ਮਾਰੇ ਗਏ ਸਨ ਅਤੇ ਇਕ ਬੱਚਾ ਜ਼ਖਮੀ ਹੋ ਗਿਆ। ਘਟਨਾ ਸਮੇਂ ਮਸਜਿਦ ਵਿਚ ਨਮਾਜ਼ ਅਦਾ ਕੀਤੀ ਜਾ ਰਹੀ ਸੀ। 


ਇਕ ਹੋਰ ਘਟਨਾ ਵਿਚ ਪੂਰਬੀ ਸੂਬੇ ਪਰਵਾਨ ਦੀ ਸੂਬਾ ਰਾਜਧਾਨੀ ਚਾਰੀਕਰ ਸਿਟੀ ਦੇ ਬਾਹਰੀ ਇਲਾਕੇ ਵਿਚ ਸਥਿਤ ਖਾਲਾਜਾਈ ਪਿੰਡ ਦੀ ਮਸਜਿਦ ਵਿਚ ਰਾਤ 7 ਵਜੇ ਦੀ ਨਮਾਜ਼ ਦੌਰਾਨ ਇਸ ਤਰ੍ਹਾਂ ਦੇ ਇਕ ਹੋਰ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 13 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਚਾਰੀਕਰ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਹੁਣ ਤਕ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਫਗਾਨਿਸਤਾਨ ਵਿਚ ਨਿੱਤ ਦਿਨ ਦੇ ਹਮਲਿਆਂ ਕਾਰਨ ਲੋਕਾਂ ਦੀ ਜ਼ਿੰਦਗੀ ਸਹਿਮ ਤੇ ਡਰ ਹੇਠ ਬਤੀਤ ਹੋ ਰਹੀ ਹੈ।
 


Lalita Mam

Content Editor

Related News