ਇਰਾਕ 'ਚ ਅਮਰੀਕੀ ਫੌਜ ਨੇ ਢੇਰ ਕੀਤੇ 10 ਅੱਤਵਾਦੀ

07/20/2019 12:51:08 PM

ਬਗਦਾਦ— ਇਰਾਕ ਦੇ ਉੱਤਰੀ ਸੂਬੇ ਨਿਨੇਵੇਹ 'ਚ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਦੇ ਹਵਾਈ ਹਮਲੇ 'ਚ ਇਸਲਾਮਕ ਸਟੇਟ ਦੇ 10 ਅੱਤਵਾਦੀ ਢੇਰ ਕਰ ਦਿੱਤੇ ਗਏ। ਇਰਾਕੀ ਫੌਜ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਮੁਤਾਬਕ ਸਾਂਝੀ ਆਪਰੇਸ਼ਨ ਕਮਾਂਡ ਦੇ ਇਕ ਲੜਾਕੂ ਜਹਾਜ਼ ਨੇ ਸ਼ੁੱਕਰਵਾਰ ਨੂੰ ਸੀਰੀਆ ਦੀ ਸਰਹੱਦ ਕੋਲ ਅਲ-ਬਾਜ ਖੇਤਰ 'ਚ ਰੇਗਿਸਤਾਨ 'ਚ ਆਈ. ਐੱਸ. ਦੇ ਟਿਕਾਣੇ 'ਤੇ ਹਮਲਾ ਕੀਤਾ।


ਹਵਾਈ ਹਮਲੇ 'ਚ 10 ਅੱਤਵਾਦੀ ਹੋਏ ਢੇਰ—
ਬਿਆਨ ਮੁਤਾਬਕ ਹਵਾਈ ਹਮਲੇ 'ਚ ਆਈ. ਐੱਸ. ਆਈ. ਐੱਸ.  ਦੇ 10 ਅੱਤਵਾਦੀ ਮਾਰੇ ਗਏ ਅਤੇ ਉਨ੍ਹਾਂ ਦੇ ਟਿਕਾਣੇ ਅਤੇ ਵਾਹਨ ਨਸ਼ਟ ਹੋ ਗਏ। ਇਰਾਕੀ ਸੁਰੱਖਿਆ ਬਲਾਂ ਵਲੋਂ 2017 ਦੇ ਅਖੀਰ 'ਚ ਦੇਸ਼ ਭਰ 'ਚ ਆਈ. ਐੱਸ. ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਹਰਾਉਣ ਮਗਰੋਂ ਸਥਿਤੀਆਂ ਨਾਟਕੀ ਰੂਪ ਨਾਲ ਠੀਕ ਹੋਈਆਂ। 
ਇਸ ਦੇ ਬਾਅਦ ਆਈ. ਐੱਸ. ਦੇ ਬਾਕੀ ਅੱਤਵਾਦੀ ਸ਼ਹਿਰੀ ਖੇਤਰਾਂ 'ਚੋਂ ਗਾਇਬ ਹੋ ਗਏ ਜਾਂ ਫਿਰ ਸੁਰੱਖਿਅਤ ਸਥਾਨ ਦੀ ਭਾਲ 'ਚ ਰੇਗਿਸਤਾਨਾਂ ਵੱਲ ਚਲੇ ਗਏ।