6 ਨਾਬਾਲਗਾਂ ਸਮੇਤ 10 ਭਾਰਤੀਆਂ ਨੇ ਫਰਾਂਸ 'ਚ ਸ਼ਰਣ ਲਈ ਦਿੱਤੀ ਅਰਜ਼ੀ

Monday, Dec 25, 2023 - 06:17 PM (IST)

ਇੰਟਰਨੈਸ਼ਨਲ ਡੈਸਕ- ਫਰਾਂਸ ਦੇ ਵੇਟਰੀ ਏਅਰਪੋਰਟ 'ਤੇ ਮਨੁੱਖੀ ਤਸਕਰੀ ਦੇ ਸ਼ੱਕ 'ਚ ਰੋਕੇ ਗਏ ਲੀਜੈਂਡ ਏਅਰਲਾਈਨਜ਼ ਦੇ ਜਹਾਜ਼ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜਹਾਜ਼ 'ਚ ਸਵਾਰ 303 ਯਾਤਰੀਆਂ 'ਚੋਂ ਛੇ ਨਾਬਾਲਗਾਂ ਸਮੇਤ 10 ਭਾਰਤੀਆਂ ਨੇ ਫਰਾਂਸ 'ਚ ਸ਼ਰਣ ਲਈ ਅਰਜ਼ੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਜਹਾਜ਼ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਭਾਰਤੀ ਮੂਲ ਦੇ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਈਂਧਨ ਭਰਨ ਲਈ ਵੇਤਰੀ ਹਵਾਈ ਅੱਡੇ 'ਤੇ ਉਤਰਿਆ ਸੀ। ਸੂਚਨਾ ਮਿਲੀ ਸੀ ਕਿ ਇਹ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਲੈ ਕੇ ਜਾ ਰਿਹਾ ਸੀ, ਜਿਸ ਤੋਂ ਬਾਅਦ ਫਲਾਈਟ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਵੇਤਰੀ ਹਵਾਈ ਅੱਡੇ ਦੇ ਰਿਸੈਪਸ਼ਨ ਹਾਲ ਨੂੰ ਉਡੀਕ ਖੇਤਰ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਇੱਥੇ ਰੋਕ ਦਿੱਤਾ ਗਿਆ ਹੈ। ਮਾਮਲੇ ਦੀ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

1. ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਵੀ ਯਾਤਰੀਆਂ ਨੂੰ ਏਅਰਪੋਰਟ ਦੇ ਐਂਟਰੀ ਹਾਲ 'ਚ ਰੱਖਿਆ ਗਿਆ ਸੀ। ਕਿਉਂਕਿ ਹੁਣ ਤੱਕ ਫਰਾਂਸੀਸੀ ਅਧਿਕਾਰੀ ਉਸ ਦੇ ਸਾਰੇ ਵੇਰਵੇ ਇਕੱਠੇ ਨਹੀਂ ਕਰ ਸਕੇ ਹਨ। ਨਾਲ ਹੀ ਐਂਟਰੀ ਹਾਲ ਨੂੰ ਵੀ ਕਵਰ ਕੀਤਾ ਗਿਆ ਹੈ। ਪੁਲਸ ਨੇ ਇਸ ਖੇਤਰ ਵਿੱਚ ਹੋਰ ਯਾਤਰੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ।

2. ਪੈਰਿਸ ਪ੍ਰੌਸੀਕਿਊਟਰ ਦੇ ਦਫਤਰ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹਿਰਾਸਤ ਵਿਚ ਲਏ ਗਏ ਦੋ ਯਾਤਰੀਆਂ ਨੂੰ ਸ਼ਨੀਵਾਰ ਨੂੰ 48 ਘੰਟਿਆਂ ਲਈ ਦੁਬਾਰਾ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

3. AFP ਮੁਤਾਬਕ ਇਸ ਮਾਮਲੇ 'ਚ ਅੱਜ ਸੁਣਵਾਈ ਹੋਣੀ ਹੈ। ਜੱਜ ਯਾਤਰੀਆਂ ਦੀ ਨਜ਼ਰਬੰਦੀ ਦੀ ਮਿਆਦ 8 ਦਿਨਾਂ ਤੱਕ ਵਧਾ ਸਕਦਾ ਹੈ। ਪੈਰਿਸ ਦੇ ਪ੍ਰੌਸੀਕਿਊਟਰ ਦਫਤਰ ਨੇ ਕਿਹਾ ਕਿ ਫਲਾਈਟ ਦੇ ਚਾਲਕ ਦਲ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਅਧਿਕਾਰੀ ਯਾਤਰਾ ਦੇ ਪਿੱਛੇ ਦੇ ਕਾਰਨਾਂ ਬਾਰੇ ਪੁੱਛਗਿੱਛ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੇ ਇਸ ਸ਼ਹਿਰ 'ਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ, ਵੱਡੀ ਗਿਣਤੀ 'ਚ ਪੰਜਾਬੀ


4. ਲੀਜੈਂਡ ਏਅਰਲਾਈਨਜ਼ ਦੀ ਵਕੀਲ ਲਿਲੀਆਨਾ ਬਕਾਯੋਕੋ ਨੇ ਕਿਹਾ ਕਿ ਏਅਰਬੱਸ ਏ340 ਦੇ ਸਾਰੇ ਚਾਲਕ ਦਲ ਦੇ ਮੈਂਬਰਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਸਰਕਾਰੀ ਵਕੀਲ ਏਅਰਲਾਈਨਜ਼ ਵਿਰੁੱਧ ਦੋਸ਼ ਦਾਇਰ ਕਰਦੇ ਹਨ ਤਾਂ ਅਸੀਂ ਮੁਕੱਦਮਾ ਦਾਇਰ ਕਰਾਂਗੇ।

5. ਜਹਾਜ਼ ਨੂੰ ਰੋਕੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਭਾਰਤੀ ਦੂਤਘਰ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਜਹਾਜ਼ 'ਚ ਸਵਾਰ ਸਾਰੇ ਭਾਰਤੀ ਨਾਗਰਿਕਾਂ ਨੂੰ ਕੌਂਸਲਰ ਪਹੁੰਚ ਮਿਲੀ ਹੈ। ਸਾਡੇ ਅਧਿਕਾਰੀ ਸਥਿਤੀ ਨੂੰ ਜਲਦੀ ਹੱਲ ਕਰਨ ਲਈ ਫਰਾਂਸ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News