ਅਪ੍ਰੈਲ ਦੇ ਆਖਿਰ ਤਕ ਰੋਜ਼ਾਨਾ 1 ਲੱਖ ਕੋਰੋਨਾ ਟੈਸਟ ਦਾ ਟੀਚਾ : ਹੈਨਕਾਕ

04/03/2020 12:15:37 AM

ਲੰਡਨ-ਬ੍ਰਿਟੇਨ ਨੇ ਅਪ੍ਰੈਲ ਦੇ ਆਖਿਰ ਤਕ ਰੋਜ਼ਾਨਾ 1 ਲੱਖ ਲੋਕਾਂ ਦਾ ਕੋਰੋਨਾਵਾਇਰਸ ਦਾ ਟੈਸਟ ਕਰਨ ਦਾ ਟੀਚਾ ਬਣਾਇਆ ਹੈ। ਆਪ ਕੋਰੋਨਾਵਾਇਰਸ ਦਾ ਸਾਹਮਣਾ ਕਰ ਚੁੱਕੇ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਦੱਸਿਆ ਕਿ ਅਪ੍ਰੈਲ ਦੇ ਆਖਿਰ ਤਕ ਰੋਜ਼ਾਨਾ 1 ਲੱਖ ਟੈਸਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਡਾਇਗਨਾਸਟਿਕ ਇੰਡਸਟਰੀ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਕਵਾਰੰਟੀਨ ਹੋਣ ਦੇ 7 ਦਿਨ ਬਾਅਦ ਹੈਨਕਾਕ ਨੇ ਕਿਹਾ ਕਿ ਇਹ ਟੀਚਾ ਤੈਅ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਟੀਚਾ ਪੂਰਾ ਕਰ ਲਿਆ ਜਾਵੇਗਾ।PunjabKesari

9 ਕੰਪਨੀਆਂ ਕਰ ਰਹੀਆਂ ਹਨ ਕੰਮ
ਇਨ੍ਹਾਂ ਟੈਸਟ 'ਚ ਵਾਇਰਸ ਦੀ ਮੌਜੂਦਗੀ ਦੇਖਣ ਲਈ ਕੀਤਾ ਜਾਣ ਵਾਲਾ ਸਵਾਬ ਟੈਸਟ ਅਤੇ ਐਂਡੀਬਾਡੀ ਬਲੱਡ ਟੈਸਟ ਸ਼ਾਮਲ ਹੈ। ਬਲੱਡ ਟੈਸਟ ਤੋਂ ਪਤਾ ਚੱਲਦਾ ਹੈ ਕਿ ਕਿਸ 'ਚ ਵਾਇਰਸ ਸੀ ਜਾਂ ਨਹੀਂ। ਹੈਨਕਾਕ ਦਾ ਕਹਿਣਾ ਹੈ ਕਿ ਸਰਕਾਰ 9 ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਨ੍ਹਾਂ ਕੰਪਨੀਆਂ ਨੇ ਬਲੱਡ ਟੈਸਟ ਕਰਨ ਦੀ ਪੇਸ਼ਕਸ਼ ਕੀਤੀ ਸੀ ਅਤੇ ਸਰਕਾਰ ਉਦੋਂ ਤਕ ਇਨ੍ਹਾਂ ਨੂੰ ਅਗੇ ਨਹੀਂ ਜਾਣ ਦੇਵੇਗੀ ਜਦ ਇਹ ਪ੍ਰਭਾਵੀ ਨਾ ਹੋਵੇ। ਹਾਲਾਂਕਿ, ਹੈਨਕਾਕ ਦੇ ਕਵਾਰੰਟੀਨ ਹੋਣ ਨਾਲ ਸਿਰਫ 7 ਦਿਨ ਬਾਅਦ ਹੀ ਕਾਨਫੰਰਸ ਕਰਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਹੈਨਕਾਕ ਨੇ ਕਿਹਾ ਕਿ ਇਸ ਮੁਸੀਬਤ ਦਾ ਸਾਹਮਣਾ ਕਰਨ 'ਚ ਬ੍ਰਿਟੇਨ ਕੋਲ ਜਰਮਨੀ ਵਰਗੇ ਦੇਸ਼ਾਂ ਦੀ ਤਰ੍ਹਾਂ ਡਾਇਗਨਾਸਟਿਕਸ ਇੰਡਸਟਰੀ ਨਹੀਂ ਸੀ।

PunjabKesari

ਜਾਂਚ ਨੂੰ ਲੈ ਕੇ ਆਲੋਚਨਾ
ਬ੍ਰਿਟੇਨ ਦੀ ਸਰਕਾਰ ਨੂੰ ਪਹਿਲਾ ਹੀ ਘੱਟ ਟੈਸਟਿੰਗ ਲਈ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਖੁਲਾਸਾ ਕੀਤਾ ਸੀ ਕਿ ਸਰਕਾਰ ਦੁਆਰਾ ਸੰਚਾਲਿਤ ਰਾਸ਼ਟਰੀ ਸਿਹਤ ਸੇਵਾ ਦੇ ਕੁਲ ਪੰਜ ਲੱਖ ਤੋਂ ਸਿਰਫ 2 ਹਜ਼ਾਰ ਲੋਕਾਂ ਦੀ ਕੋਰੋਨਾਵਾਇਰਸ ਦੀ ਜਾਂਚ ਕੀਤੀ ਗਈ ਹੈ। ਹੁਣ ਤਕ ਅੰਕੜਿਆਂ ਮੁਤਾਬਕ 33,718 ਲੋਕ ਕੋਰੋਨਾਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਅਤੇ 2921 ਲੋਕਾਂ ਦੀ ਮੌਤ ਹੋ ਚੁੱਕੀ ਹੈ।


Karan Kumar

Content Editor

Related News