ਸਕਾਟਲੈਂਡ ''ਚ ਮਿਨੀ ਬਸ ਪੱਲਟਣ ਨਾਲ 1 ਦੀ ਮੌਤ, 23 ਜ਼ਖਮੀ

12/30/2018 3:21:28 AM

ਲੰਡਨ — ਸਕਾਟਲੈਂਡ ਦੇ ਸਕਾਟਿਸ਼ ਸਰਹੱਦੀ ਖੇਤਰ 'ਚ ਸ਼ਨੀਵਾਰ ਨੂੰ ਇਕ ਮਿਨੀ ਬਸ ਪੱਲਟਣ ਨਾਲ 1 ਵਿਅਕਤੀ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਸਕਾਟਲੈਂਡ ਪੁਲਸ ਮੁਤਾਬਕ ਦੁਰਘਟਨਾ ਕਾਰਫ੍ਰਮਿਲ ਅਤੇ ਗੋਰਡਨ ਦੇ ਮੱਧ ਲੋਡਰ ਦੇ ਨਜ਼ਕੀਦ ਹੋਈ। ਨਿੱਜੀ ਮਿਨੀ ਬਸ ਨਿਊਟਾਂਗਰੇਂਜ ਤੋਂ ਕੈਲਸੀ ਜਾ ਰਹੀ ਸੀ। ਮਿਨੀ ਬਸ 'ਚ 23 ਯਾਤਰੀ ਸਵਾਰ ਸਨ। ਪੁਲਸ ਨੇ ਦੱਸਿਆ ਕਿ ਜ਼ਖਮੀ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।