ਹਥਿਆਰ ਰੱਖਣ ਦੇ ਮਾਮਲੇ ''ਚ ਅਮਰੀਕੀ ਸਭ ਤੋਂ ਅੱਗੇ : ਸਰਵੇ

06/19/2018 4:41:54 PM

ਸੰਯੁਕਤ ਰਾਸ਼ਟਰ— ਦੁਨੀਆ ਭਰ ਵਿਚ ਅੱਜ ਦੇ ਸਮੇਂ 'ਚ ਇਕ ਅਰਬ ਤੋਂ ਵਧ ਛੋਟੇ ਹਥਿਆਰ ਹਨ। ਇਨ੍ਹਾਂ 'ਚੋਂ 85.7 ਕਰੋੜ ਹਥਿਆਰ ਆਮ ਨਾਗਰਿਕਾਂ ਕੋਲ ਹਨ ਅਤੇ ਇਸ ਮਾਮਲੇ ਵਿਚ ਅਮਰੀਕੀ ਪੁਰਸ਼ ਅਤੇ ਔਰਤਾਂ ਦਾ ਦਬਦਬਾ ਸਭ ਤੋਂ ਵਧ ਹੈ। ਇਕ ਸਰਵੇ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। 
ਸਰਵੇ 'ਚ ਕਿਹਾ ਗਿਆ ਹੈ ਕਿ ਨਾਗਰਿਕਾਂ ਕੋਲ ਜੋ ਹਥਿਆਰ ਹਨ, ਉਨ੍ਹਾਂ 'ਚੋਂ 46 ਫੀਸਦੀ ਹਥਿਆਰ ਤਾਂ ਅਮਰੀਕੀ ਲੋਕਾਂ ਕੋਲ ਹੈ। ਇਹ ਅੰਕੜਾ 25 ਮੁੱਖ ਦੇਸ਼ਾਂ ਨੂੰ ਸ਼ਾਮਲ ਕੀਤੇ ਗਏ ਅੰਕੜੇ ਤੋਂ ਵੀ ਵੱਡਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਅਨੋਖੇ ਸ਼ੌਕ ਕਾਰਨ ਅਮਰੀਕਾ ਵਿਚ ਸਭ ਤੋਂ ਵਧ ਹਥਿਆਰ ਆਮ ਨਾਗਰਿਕਾਂ ਕੋਲ ਹਨ।
ਦੱਸਣਯੋਗ ਹੈ ਕਿ ਅਮਰੀਕਾ 'ਚ ਲੋਕਾਂ ਦੇ ਹਥਿਆਰ ਰੱਖਣ ਦਾ ਸ਼ੌਕ ਖਤਰਨਾਕ ਵੀ ਸਾਬਤ ਹੋ ਚੁੱਕਾ ਹੈ, ਕਿਉਂਕਿ ਹਾਲ ਹੀ 'ਚ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦਾ ਖਮਿਆਜ਼ਾ ਸਕੂਲੀ ਬੱਚਿਆਂ ਅਤੇ ਆਮ ਨਾਗਰਿਕਾਂ ਨੂੰ ਚੁੱਕਣਾ ਪਿਆ। ਅਮਰੀਕਾ 'ਚ 2017-18 'ਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹ ਗੋਲੀਬਾਰੀ ਜ਼ਿਆਦਾਤਰ ਸਕੂਲਾਂ 'ਚ ਸਾਬਕਾ ਵਿਦਿਆਰਥੀਆਂ ਵਲੋਂ ਕੀਤੀ ਗਈ, ਜਿਸ ਕਾਰਨ ਕਈ ਬੱਚੇ ਮੌਤ ਦੀ ਨੀਂਦ ਸੌਂ ਗਏ।