ਪਾਕਿਸਤਾਨ ''ਚ ਕੋਰੋਨਾ ਦੇ 1,411 ਨਵੇਂ ਮਾਮਲਿਆਂ ਦੀ ਪੁਸ਼ਟੀ, 56 ਲੋਕਾਂ ਦੀ ਮੌਤ

10/01/2021 5:01:36 PM

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,411 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਦੇਸ਼ ਭਰ ਵਿਚ ਪੀੜਤ ਲੋਕਾਂ ਦੀ ਕੁੱਲ ਸੰਖਿਆ ਵੱਧ ਕੇ 12,46,538 ਹੋ ਗਈ ਅਤੇ ਇਸ ਮਾਰੂ ਵਾਇਰਸ ਦੀ ਲਾਗ ਕਾਰਨ 56 ਹੋਰ ਲੋਕਾਂ ਦੀ ਮੌਤ ਹੋ ਗਈ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ.ਸੀ.ਓ.ਸੀ. ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 12,46,538 ਹੋ ਗਈ ਹੈ, ਹਾਲਾਂਕਿ ਹੁਣ ਤੱਕ 11,70,590 ਲੋਕਾਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲੀ ਹੈ।

ਦੇਸ਼ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 48,163 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਇਸ ਮਹਾਮਾਰੀ ਦੀ ਲਾਗ ਕਾਰਨ 56 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 27,785 ਹੋ ਗਈ ਹੈ। ਪਾਕਿਸਤਾਨ ਦਾ ਸਿੰਧ ਸੂਬਾ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਅਤੇ ਇੱਥੇ ਪੀੜਤ ਲੋਕਾਂ ਦੀ ਕੁੱਲ ਸੰਖਿਆ ਵੱਧ ਕੇ 4,57,928 ਹੋ ਗਈ ਹੈ। ਇਸ ਤੋਂ ਬਾਅਦ ਪੰਜਾਬ ਸੂਬਾ ਆਉਂਦਾ ਹੈ, ਜਿੱਥੇ ਪੀੜਤਾਂ ਦੀ ਕੁੱਲ ਸੰਖਿਆ 4,31,666 ਤੱਕ ਪਹੁੰਚ ਗਈ ਹੈ। ਐੱਨ.ਸੀ.ਓ.ਸੀ. ਨੇ ਸ਼ੁੱਕਰਵਾਰ ਨੂੰ ਬਿਨਾਂ ਟੀਕਾ ਲਗਾਏ ਲੋਕਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਸਵਾਰ ਹੋਣ ਅਤੇ ਵਿਦਿਅਕ ਸੰਸਥਾਵਾਂ ਅਤੇ ਸ਼ਾਪਿੰਗ ਮਾਲ ਵਿਚ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।

cherry

This news is Content Editor cherry